16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਾਮਪੁਰਾ ਦੇ ਨੇੜੇ ਮਾਲਗੱਡੀ ਦੇ ਤਿੰਨ ਡੱਬੇ ਪਲਟੇ, ਰੇਲ ਆਵਾਜਾਈ ਪ੍ਰਭਾਵਿਤ

ਰਾਮਪੁਰਾ ਫੂਲ, (ਬਠਿੰਡਾ), 16 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਬਠਿੰਡਾ ਤੋਂ ਅੰਬਾਲਾ ਜਾ ਰਹੀ ਮਾਲਗੱਡੀ ਦੇ ਤਿੰਨ ਡੱਬੇ ਅੱਜ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਅਚਾਨਕ ਪਟੜੀ ਤੋਂ ਉਤਰਨ ਮਗਰੋਂ ਪਲਟ ਗਏ। ਮਾਲਗੱਡੀ ਵਿਚ ਮਾਰੂਤੀ ਸੁਜ਼ੂਕੀ ਕੰਪਨੀ ਦੀਆਂ ਨਵੀਆਂ ਕਾਰਾਂ ਲੱਦੀਆਂ ਹੋਈਆਂ ਸਨ।

ਅਜੀਤ ਡੈਸਕ 16-10-2026

ਰਾਮਪੁਰਾ ਫੂਲ, (ਬਠਿੰਡਾ), 16 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਬਠਿੰਡਾ ਤੋਂ ਅੰਬਾਲਾ ਜਾ ਰਹੀ ਮਾਲਗੱਡੀ ਦੇ ਤਿੰਨ ਡੱਬੇ ਅੱਜ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਅਚਾਨਕ ਪਟੜੀ ਤੋਂ ਉਤਰਨ ਮਗਰੋਂ ਪਲਟ ਗਏ। ਮਾਲਗੱਡੀ ਵਿਚ ਮਾਰੂਤੀ ਸੁਜ਼ੂਕੀ ਕੰਪਨੀ ਦੀਆਂ ਨਵੀਆਂ ਕਾਰਾਂ ਲੱਦੀਆਂ ਹੋਈਆਂ ਸਨ। ਮੁੱਢਲੀ ਜਾਣਕਾਰੀ ਅਨੁਸਾਰ ਡੱਬਿਆਂ ਦੇ ਪਹੀਆਂ ਵਿਚ ਖ਼ਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਡੱਬੇ ਪਲਟਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਇਸ ਘਟਨਾ ਕਾਰਨ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਹੋਰ ਰੇਲਗੱਡੀਆਂ ਦੀ ਆਵਾਜਾਈ ਵਿਚ ਵਿਘਨ ਪਿਆ। ਘਟਨਾ ਤੋਂ ਬਾਅਦ ਰੇਲਵੇ ਵਿਭਾਗ ਵਲੋਂ ਪਟੜੀ ਤੋਂ ਪਲਟੇ ਡੱਬਿਆਂ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ, ਤਾਂ ਜੋ ਰੇਲਵੇ ਆਵਾਜਾਈ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾ ਸਕੇ। ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।

ਪਿਛਲੀ ਖ਼ਬਰ ‌ਮਾਨਸਾ ’ਚ ਜੋ ਕੁਝ ਹੋਇਆ, ਬੇਹੱਦ ਮੰਦਭਾਗਾ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਝੋਟਾ ਨੂੰ ‘ਕੌਮੀ ਸ਼ਹੀਦ’ ਐਲਾਨਣ ਦਾ ਫੈਸਲਾ ਸਨਮਾਨਯੋਗ- ਗਰੇਵਾਲ