18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅਫ਼ਗਾਨ-ਪਾਕਿ ਸਰਹੱਦ ’ਤੇ ਮੁੜ ਖ਼ੂਨੀ ਝੜਪਾਂ, ਦੋਵਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ, ਬੇਸ ਕੈਂਪ ਤਬਾਹ

ਅੰਮ੍ਰਿਤਸਰ, 18 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਵਿਵਾਦਿਤ ਡੂਰੰਡ ਲਾਈਨ ’ਤੇ...

ਅਜੀਤ ਡੈਸਕ 18-10-2026

ਅੰਮ੍ਰਿਤਸਰ, 18 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਵਿਵਾਦਿਤ ਡੂਰੰਡ ਲਾਈਨ ’ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਭਾਰੀ ਗੋਲਾਬਾਰੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਝੜਪ ਦੌਰਾਨ 7 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ, ਜਦਕਿ ਪਾਕਿਸਤਾਨੀ ਫ਼ੌਜ ਨੇ ਜਵਾਬੀ ਕਾਰਵਾਈ ’ਚ ਕਈ ਅਫ਼ਗਾਨ ਤਾਲਿਬਾਨ ਲੜਾਕਿਆਂ ਨੂੰ ਮਾਰ ਮੁਕਾਉਣ 'ਤੇ ਉਨ੍ਹਾਂ ਦਾ ਇਕ ਅਹਿਮ ਫ਼ੌਜੀ ਬੇਸ ਕੈਂਪ ਤਬਾਹ ਕਰਨ ਦਾ ਦਾਅਵਾ ਕੀਤਾ ਹੈ।

ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਬਿਨ੍ਹਾਂ ਕਿਸੇ ਉਕਸਾਵੇ ਦੇ ਗੋਲਾਬਾਰੀ ਸ਼ੁਰੂ ਕਰਨ ਦੇ ਦੋਸ਼ ਲਗਾਏ ਹਨ। ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਦਾ ਦਾਅਵਾ ਹੈ ਕਿ ਖ਼ੈਬਰ ਪਖਤੂਨਖਵਾ ਦੇ ਅੱਪਰ ਕੁਰੱਮ, ਤਾਈਦਾ ਸੈਕਟਰ ਅਤੇ ਘੁਜ਼ਗੜ੍ਹੀ ਖੇਤਰਾਂ ’ਚ ਅਫ਼ਗਾਨ ਸਰਹੱਦੀ ਰੱਖਿਅਕਾਂ ਨੇ ਅੱਤਵਾਦੀਆਂ ਨੂੰ ਪਾਕਿਸਤਾਨੀ ਸਰਹੱਦ ਅੰਦਰ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਅਚਾਨਕ ਗੋਲਾਬਾਰੀ ਸ਼ੁਰੂ ਕੀਤੀ। ਇਸ ਦੇ ਜਵਾਬ ’ਚ ਪਾਕਿਸਤਾਨੀ ਬਲਾਂ ਨੇ ਅਫ਼ਗਾਨ ਤਾਲਿਬਾਨ ਦੀ ਟੌਪਸਰ ਚੌਕੀ ਤੇ ਸ਼ਿਪੋਲਾ ਬੇਸ ਕੈਂਪ ਨੂੰ ਨਿਸ਼ਾਨਾ ਬਣਾਇਆ। ਪਾਕਿ ਦਾ ਦਾਅਵਾ ਹੈ ਕਿ ਇਸ ਹਮਲੇ ’ਚ ਸ਼ਿਪੋਲਾ ਬੇਸ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਕਈ ਤਾਲਿਬਾਨੀ ਲੜਾਕੇ ਆਪਣੀਆਂ ਚੌਕੀਆਂ ਛੱਡ ਕੇ ਭੱਜ ਗਏ।

ਪਿਛਲੀ ਖ਼ਬਰ ਰਾਮਲੀਲਾ ਦੌਰਾਨ ਦੋ ਧਿਰਾਂ ਵਿਚਾਲੇ ਹੋਈ ਲੜਾਈ, ਇਕ ਨੌਜਵਾਨ ਲਹੂ-ਲੁਹਾਣ ਅਗਲੀ ਖ਼ਬਰ ਵੋਟਰ ਆਪਣੇ ਨਾਂਅ ਵੋਟਰ ਸੂਚੀਆਂ ਵਿਚ ਦੁਬਾਰਾ ਸ਼ਾਮਿਲ ਕਰਵਾਉਣ ਲਈ ਫਾਰਮ 6 ਭਰ ਸਕਦੇ ਹਨ-ਚੋਣ ਕਮਿਸ਼ਨ