ਲੁਧਿਆਣਾ, 20 ਅਕਤੂਬਰ (ਰੂਪੇਸ਼ ਕੁਮਾਰ)- ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵਲੋਂ ਅੱਜ ਸ਼ਾਮ ਲੁਧਿਆਣਾ ਦੇ ਪੁਰਾਣੀ ਕਚਹਿਰੀ ਨੇੜੇ ਦੁਸ਼ਹਿਰਾ ਗਰਾਊਂਡ ਵਿਚ ਚਿੱਟੇ ਦੇ ਨਸ਼ੇ ਰੂਪੀ ਰਾਵਣ ਦਾ ਪੁਤਲਾ ਫੂਕਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ, ਬਿੱਟੂ ਨੇ ਕਿਹਾ ਕਿ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਨਸ਼ੇ ਦਾ ਸ਼ਿਕਾਰ ਹੋਏ ਪੀੜਿਤ ਪਰਿਵਾਰਾਂ ਨਾਲ ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਵਿਖੇ ਗੱਲਬਾਤ ਕੀਤੀ ਗਈ ਹੈ। ਕਿਉਂਕਿ ਪੀੜਿਤ ਪਰਿਵਾਰਾਂ ਨੂੰ ਅਮਿਤ ਸ਼ਾਹ ਤੇ ਭਰੋਸਾ ਹੈ। ਬਿੱਟੂ ਨੇ 31 ਦਸੰਬਰ, 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਸੰਬੰਧੀ ਭਾਜਪਾ ਦੇ ਦਾਅਵੇ ਨੂੰ ਦੁਹਰਾਇਆ।