20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕਸਬਾ ਸੜੋਆ ਵਿਖੇ ਅੱਜ ਦੁਸਿਹਰਾ ਉਤਸ਼ਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਨਵਾਂ ਸ਼ਹਿਰ, 20 ਅਕਤੂਬਰ (ਹਰਮੇਲ ਸਹੂੰਗੜਾ, ਬੂਥਗੜੀਆ)-ਕਸਬਾ ਸੜੋਆ ਵਿਖੇ ਅੱਜ ਦੁਸਿਹਰਾ ਉਤਸ਼ਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਚੀਫ ਗੈਸਟ ਕਰਨਵੀਰ ਕਟਾਰੀਆ ਤੇ ਮੁੱਖ ਮਹਿਮਾਨ ਸੁਖਦੇਵ ...

ਅਜੀਤ ਡੈਸਕ 20-10-2026

ਨਵਾਂ ਸ਼ਹਿਰ 20 ਅਕਤੂਬਰ (ਹਰਮੇਲ ਸਹੂੰਗੜਾ, ਬੂਥਗੜੀਆ)-ਕਸਬਾ ਸੜੋਆ ਵਿਖੇ ਅੱਜ ਦੁਸਿਹਰਾ ਉਤਸ਼ਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਚੀਫ ਗੈਸਟ ਕਰਨਵੀਰ ਕਟਾਰੀਆ ਤੇ ਮੁੱਖ ਮਹਿਮਾਨ ਸੁਖਦੇਵ ਸਿੰਘ ਸੇਖੂ ਲੰਬੜਦਾਰ ਕੁਲਪੁਰ ਨੇ ਸਾਂਝੇ ਤੌਰ ਰਾਵਣ ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਉਨ੍ਹਾਂ ਰਾਮ ਲੀਲਾ ਕਮੇਟੀ ਸੜੋਆ ਵਲੋਂ ਹਰ ਸਾਲ ਮਨਾਏ ਜਾਂਦੇ ਦੁਸਹਿਰਾ ਦੀਆਂ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਪੁਰਾਣੇ ਸੱਭਿਆਚਾਰ ਪ੍ਰੋਗਰਾਮ ਮੇਲੇ ਆਪਸੀ ਚ ਮਿਲ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਆਪਸੀ ਭਾਈਚਾਰਾ ਤੇ ਸਾਂਝ ਮਜ਼ਬੂਤ ਹੁੰਦੀਆਂ ਹਨ ਮੁੱਖ ਮਹਿਮਾਨ ਸੁਖਦੇਵ ਸਿੰਘ ਸੇਖੂ ਲੰਬੜਦਾਰ ਵਲੋਂ ਰਾਮ ਲੀਲਾ ਕਮੇਟੀ ਨੂੰ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਕਮੇਟੀ ਮੈਂਬਰ ਨੂੰ ਦਿੱਤੀ ਇਸ ਮੌਕੇ ਕਮੇਟੀ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ ਤੇ ਸਾਰੇ ਕਮੇਟੀ ਮੈਂਬਰਾਂ ਵਲੋਂ ਸੁਖਦੇਵ ਸਿੰਘ ਸੇਖੂ ਲੰਬੜਦਾਰ ਦਾ ਧੰਨਵਾਦ ਕੀਤਾ ਗਿਆ

ਪਿਛਲੀ ਖ਼ਬਰ ਡੇਰਾਬੱਸੀ ਵਿਚ ਧੂਮਧਾਮ ਨਾਲ ਮਨਾਇਆ ਦੁਸ਼ਹਿਰੇ ਦਾ ਤਿਉਹਾਰ- ਵਿਧਾਇਕ ਰੰਧਾਵਾ ਨੇ ਕੀਤਾ ਰਾਵਣ ਦਹਨ ਅਗਲੀ ਖ਼ਬਰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਜ਼ਿਲ੍ਹੇ ਵਿਚ ਵੱਖ-ਵੱਖ ਸੰਸਥਾਵਾਂ ਨੇ ਧੂਮਧਾਮ ਨਾਲ ਮਨਾਇਆ