ਬਿਆਸ, 20 ਅਕਤੂਬਰ (ਨਰਿੰਦਰ ਸਿੰਘ)-ਕਸਬਾ ਬਿਆਸ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਬੜੇ ਹੀ ਉਤਸਾਹ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਕਾਰਾਂ ਵਲੋਂ ਲੋਕ ਗੀਤਾਂ ਨਾਲ ਆਏ ਲੋਕਾਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਇਸ ਦੁਸਹਿਰੇ ਦੇ ਉਤਸਵ ਵਿੱਚ ਬਿਆਸ ਮੁੱਖ ਮੰਤਰੀ ਖੇਡ ਮੈਦਾਨ ਵਿਖੇ ਪਹੁੰਚੇ ਅਤੇ ਰਾਵਣ ਦੇ ਪੁਤਲੇ ਨੂੰ ਅਗਨੀ ਦੇ ਹਵਾਲੇ ਕੀਤਾ। ਪੁਲਿਸ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧਾਂ ਨਾਲ ਇਸ ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਵਿੱਚ ਪੂਰਾ ਯੋਗਦਾਨ ਪਾਇਆ ਗਿਆ। ਸੱਭਿਆਚਾਰਿਕ ਪ੍ਰੋਗਰਾਮ ਨੇ ਲੋਕਾਂ ਦਾ ਦਿਲ ਜਿੱਤਿਆ ਅਤੇ ਕਲਾਕਾਰਾਂ ਵੱਲੋਂ ਰੌਣਕਾਂ ਨੂੰ ਬਣਾਈ ਰੱਖਿਆ ਅਤੇ ਲੋਕਾਂ ਦਾ ਦਿਲ ਵੀ ਲਾਈ ਰੱਖਿਆ। ਲੋਕਾਂ ਨੇ ਇਸ ਦੁਸਹਿਰੇ ਦੇ ਉਤਸਵ ਵਿੱਚ ਬਹੁਤ ਹੀ ਆਨੰਦ ਮਾਣਿਆ ਅਤੇ ਖੁਸ਼ੀ ਜਾਹਿਰ ਕੀਤੀ।
ਤਾਜ਼ਾ ਖ਼ਬਰਾਂ
Free
ਬਿਆਸ ਵਿਖੇ ਵਿਧਾਇਕ ਵੱਲੋਂ ਰਾਵਣ ਦੇ ਪੁਤਲੇ ਨੂੰ ਦਿੱਤੀ ਗਈ ਅਗਨੀ
ਬਿਆਸ, 20 ਅਕਤੂਬਰ (ਨਰਿੰਦਰ ਸਿੰਘ)-ਕਸਬਾ ਬਿਆਸ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਬੜੇ ਹੀ ਉਤਸਾਹ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਕਾਰਾਂ ਵਲੋਂ ਲੋਕ ਗੀਤਾਂ ਨਾਲ ਆਏ ਲੋਕਾਂ ਦਾ ਸਵਾਗਤ ਕੀਤਾ ...
ਅਜੀਤ ਡੈਸਕ
20-10-2026