21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

19 ਬੱਚਿਆਂ ਦੀ ਜਾਨ ਬਚਾਉਣ ਵਾਲੇ ਦਿਲ ਦੇ ਸਰਜਨ ਆਸਿਫ਼ ਹਸਨ ਦਾ ‘ਪ੍ਰਾਈਡ ਆਫ਼ ਬ੍ਰਿਟੇਨ’ ਪੁਰਸਕਾਰ ਨਾਲ ਸਨਮਾਨ

ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵਿਸ਼ਵ ਪ੍ਰਸਿੱਧ ਦਿਲ ਦੇ ਸਰਜਨ ਆਸਿਫ਼ ਹਸਨ ਨੂੰ ‘ਪ੍ਰਾਈਡ ਆਫ਼ ਬ੍ਰਿਟੇਨ ਪੁਰਸਕਾਰ 2026’ ਦੌਰਾਨ ਉਸ ਵੇਲੇ ਭਾਵੁਕ ਕਰ ਦੇਣ ਵਾਲਾ ਸਨਮਾਨ ਮਿਲਿਆ, ਜਦੋਂ ...

ਅਜੀਤ ਡੈਸਕ 22-10-2026

ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵਿਸ਼ਵ ਪ੍ਰਸਿੱਧ ਦਿਲ ਦੇ ਸਰਜਨ ਆਸਿਫ਼ ਹਸਨ ਨੂੰ ‘ਪ੍ਰਾਈਡ ਆਫ਼ ਬ੍ਰਿਟੇਨ ਪੁਰਸਕਾਰ 2026’ ਦੌਰਾਨ ਉਸ ਵੇਲੇ ਭਾਵੁਕ ਕਰ ਦੇਣ ਵਾਲਾ ਸਨਮਾਨ ਮਿਲਿਆ, ਜਦੋਂ ਉਨ੍ਹਾਂ ਵਲੋਂ ਬਚਾਈਆਂ ਗਈਆਂ 19 ਜ਼ਿੰਦਗੀਆਂ ਨਾਲ ਉਨ੍ਹਾਂ ਦਾ ਮੰਚ ਉਤੇ ਮੁੜ ਮਿਲਾਪ ਕਰਵਾਇਆ ਗਿਆ।70 ਸਾਲਾ ਆਸਿਫ਼ ਹਸਨ ਨੇ ਨਿਊਕਾਸਲ ਦੇ ਫ੍ਰੀਮੈਨ ਹਸਪਤਾਲ ਵਿਚ ਲਗਭਗ 35 ਸਾਲ ਸੇਵਾ ਨਿਭਾਉਂਦਿਆਂ ਹਜ਼ਾਰਾਂ ਬੱਚਿਆਂ ਦੀਆਂ ਜ਼ਿੰਦਗੀਆਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ 4,000 ਤੋਂ ਵੱਧ ਓਪਨ ਹਾਰਟ ਅਪ੍ਰੇਸ਼ਨ ਕੀਤੇ ਅਤੇ ਲਗਭਗ 400 ਦਿਲ ਟਰਾਂਸਪਲਾਂਟ ਕੀਤੇ।ਸਮਾਰੋਹ ਦੌਰਾਨ ਉਨ੍ਹਾਂ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਜਦੋਂ ਉਨ੍ਹਾਂ ਦੇ 19 ਸਾਬਕਾ ਮਰੀਜ਼ ਮੰਚ ਉੱਤ ਆ ਕੇ ਉਨ੍ਹਾਂ ਦਾ ਧੰਨਵਾਦ ਕਰਨ ਲੱਗੇ ਤਾਂ ਆਸਿਫ਼ ਹਸਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ।ਆਸਿਫ਼ ਹਸਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਹਸਪਤਾਲ ਦੀ ਸਮੁੱਚੀ ਡਾਕਟਰੀ ਟੀਮ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਹਤਮੰਦ ਹੋ ਕੇ ਖੁਸ਼ਹਾਲ ਜ਼ਿੰਦਗੀ ਜਿਊਂਦੇ ਦੇਖਣਾ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਇਨਾਮ ਹੈ। ਜ਼ਿਕਰਯੋਗ ਹੈ ਕਿ ਆਸਿਫ਼ ਹਸਨ ਪਾਕਿਸਤਾਨ ਵਿੱਚ ਵੀ ਬੱਚਿਆਂ ਦੇ ਦਿਲ ਦੇ ਅਪ੍ਰੇਸ਼ਨ ਕਰਨ ਅਤੇ ਡਾਕਟਰਾਂ ਨੂੰ ਸਿਖਲਾਈ ਦੇਣ ਲਈ ਆਪਣੀਆਂ ਛੁੱਟੀਆਂ ਦੌਰਾਨ ਸਵੈ-ਇੱਛਾ ਨਾਲ ਸੇਵਾਵਾਂ ਨਿਭਾਉਂਦੇ ਰਹੇ ਹਨ।

 

ਪਿਛਲੀ ਖ਼ਬਰ ਪੰਜਾਬੀ ਮੂਲ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਬਰਤਾਨਵੀ ਸੰਸਦ ਦੀ ਖ਼ਜ਼ਾਨਾ ਚੋਣ ਕਮੇਟੀ ਦੀ ਮੈਂਬਰ ਚੁਣੀ ਗਈ ਅਗਲੀ ਖ਼ਬਰ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਵਲੋਂ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ