22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜਲਘਰ ਦੀ ਪਾਣੀ ਵਾਲੀ ਡੱਗੀ ਵਿਚੋਂ ਇਕ ਵਿਆਹੁਤਾ ਦੀ ਲਾਸ਼ ਬਰਾਮਦ

ਰਾਮਾਂ ਮੰਡੀ (ਬਠਿੰਡਾ), 22 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਜਲਘਰ ਦੀ ਪਾਣੀ ਵਾਲੀ ਡੱਗੀ...

ਅਜੀਤ ਡੈਸਕ 22-10-2026

ਰਾਮਾਂ ਮੰਡੀ (ਬਠਿੰਡਾ), 22 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਜਲਘਰ ਦੀ ਪਾਣੀ ਵਾਲੀ ਡੱਗੀ ਵਿਚੋਂ ਬੀਤੀ ਦੇਰ ਰਾਤ ਇਕ ਵਿਆਹੁਤਾ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਰਾਮਾਂ ਪੁਲਿਸ ਦੀ ਹਾਜ਼ਰੀ ਵਿਚ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਦੀ ਟੀਮ ਵਲੋਂ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ।

ਇਸ ਤੋਂ ਬਾਅਦ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ, ਤਲਵੰਡੀ ਸਾਬੋ ਦੀ ਮੋਰਚਰੀ ਵਿਚ ਰਖਵਾਇਆ ਗਿਆ। ਮ੍ਰਿਤਕਾ ਦੀ ਪਛਾਣ ਰਾਮਾਂ ਮੰਡੀ ਦੀ ਵਸਨੀਕ ਵਜੋਂ ਦੱਸੀ ਜਾ ਰਹੀ ਹੈ। ਰਾਮਾਂ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪਾਵਰ ਕਾਮ ਉਪ ਮੰਡਲ ਭਲੱਥ ਦੇ ਸਮੁੱਚੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਸਬੰਧੀ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਕੀਤੇ... ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 - 10 ਓਵਰਾਂ ਬਾਅਦ ਭਾਰਤ 119/3