ਜੈਂਤੀਪੁਰ (ਅੰਮ੍ਰਿਤਸਰ), 22 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਬ੍ਰਹਮ ਗਿਆਨੀ ਤੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਮਾਝਾ ਲੀਗ ਕਬੱਡੀ ਕਲੱਬ ਵਲੋਂ ਅੱਜ 22 ਅਕਤੂਬਰ ਦਿਨ ਵੀਰਵਾਰ ਨੂੰ ਸਲਾਨਾਂ ਕਬੱਡੀ ਕੱਪ ਡੇਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀਂ ਕੱਥੂਨੰਗਲ ਵਿਖੇ ਸੰਤ ਬਾਬਾ ਦੀਦਾਰ ਸਿੰਘ ਤੇ ਐਨ. ਆਰ. ਆਈ.ਵੀਰਾ ਤੇ ਇਲਾਕਾ ਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਕਾਹਲੋਂ ਤੇ ਮਨਜੀਤ ਸਿੰਘ ਸੋਹੀ ਨੇ ਦੱਸਿਆ ਕਿ ਕਰਵਾਏ ਜਾਣ ਵਾਲੇ ਸਲਾਨਾਂ ਕਬੱਡੀ ਕੱਪ ਵਿਚ ਪੁੱਜ ਰਹੀਆਂ ਨਾਮੀ ਟੀਮਾਂ ਭਾਗ ਲੈਣਗੀਆਂ।
ਇਸ ਕਬੱਡੀ ਕੱਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਇਕ ਲੱਖ 25 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ ਤੇ ਦੂਸਰੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਇਕ ਲੱਖ ਦਾ ਇਨਾਮ ਦਿੱਤਾ ਜਾਵੇਗਾ। ਮੁੱਖ ਮਹਿਮਾਨ ਬਾਬਾ ਦੀਦਾਰ ਸਿੰਘ ਤੇ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਭਾਈ ਮਨਜੀਤ ਸਿੰਘ ਸੋਹੀ, ਪ੍ਰੇਮ ਸਿੰਘ ਸੋਨੀ ਰੰਧਾਵਾ,ਸਾਬਕਾ ਸਰਪੰਚ ਕੰਵਲਜੀਤ ਸਿੰਘ, ਸਰਪੰਚ ਗੁਰਭੇਜ ਸਿੰਘ ਸੋਨਾ, ਸਰਪੰਚ ਰਵਿੰਦਰਪਾਲ ਸਿੰਘ ਗਿੱਲ, ਸੰਨੀ ਹਦਾਇਤਪੁਰ, ਗੁਰਿੰਦਰਜੀਤ ਸਿੰਘ ਡਿਪਲ, ਨਰਿੰਦਰ ਸਿੰਘ, ਸਰਪੰਚ ਹਰਪਾਲ ਸਿੰਘ ਸੋਹੀ, ਮਹਿੰਦਰ ਸਿੰਘ,ਪ੍ਰਤਾਪ ਸਿੰਘ ਚੰਨਪ੍ਰੀਤ ਸਿੰਘ ਬਾਊ, ਰਮਨਦੀਪ ਸਿੰਘ ਗਿੱਲ, ਸ਼ਮਸੇਰ ਸਿੰਘ, ਅਮਨਦੀਪ ਸਿੰਘ ਲਾਡਾ, ਰੋਸ਼ਨ ਸਿੰਘ ਸ਼ਾਮਿਲ ਸਨ।