26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਿਲ ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਪਟਿਆਲਾ, 26 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ) - ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਿਲ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਸੜਕਾਂ 'ਤੇ ਜੂਨੀਅਰ...

ਅਜੀਤ ਡੈਸਕ 26-10-2026

ਪਟਿਆਲਾ, 26 ਅਕਤੂਬਰ  (ਅਮਰਬੀਰ ਸਿੰਘ ਆਹਲੂਵਾਲੀਆ) - ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਿਲ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਸੜਕਾਂ 'ਤੇ ਜੂਨੀਅਰ ਪੀ.ਆਰ.ਟੀ.ਸੀ. ਬੱਸਾਂ ਦੌੜਨਗੀਆਂ। ਇਹ ਬੱਸਾਂ ਛੋਟੇ ਰੂਟਾਂ ਅਤੇ ਪਿੰਡਾਂ ਵਿਚ ਚੱਲਣਗੀਆਂ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਸੰਬੰਧੀ  ਰਵਾਇਤੀ ਕਹਾਵਤ ਬਦਲ ਜਾਏਗੀ, ਜਿਸ ਪ੍ਰਕਾਰ ਦੀਆਂ ਬੱਸਾਂ ਪੀ.ਆਰ.ਟੀ.ਸੀ. ਵਲੋਂ ਸੜਕਾਂ 'ਤੇ ਉਤਾਰੀਆਂ ਗਈਆਂ ਹਨ। ਹੁਣ ਲੋਕ ਕਹਿਣਗੇ ਪੀ.ਆਰ.ਟੀ.ਸੀ. ਦੀ ਲਾਰੀ ਚਮਕਦੇ ਸ਼ੀਸ਼ੇ ਤੇ ਬਾਰੀ ਕਰਕੇ ਦੁਬਾਰਾ ਜਾਣਿਆ ਕਰਨਗੇ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜਨੇਜਾ, ਟਰਾਂਸਪੋਰਟ ਮੰਤਰੀ ਹਰਪਾਲ ਚੀਮਾ, ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਮੇਅਰ ਕੁੰਦਨ ਗੋਗੀਆ, ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਆਦਿ ਹਾਜ਼ਰ ਸਨ।
 

ਪਿਛਲੀ ਖ਼ਬਰ ਫ਼ਿਲਮ ਅਦਾਕਾਰ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਨਗਰ ਕੀਰਤਨ ਦੌਰਾਨ ਹਵਾਈ ਜਹਾਜ ਵਲੋਂ ਫੁੱਲਾਂ ਦੀ ਵਰਖਾ