ਖਰੜ (ਮੋਹਾਲੀ), 27 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਬੀਤੇ ਦਿਨੀਂ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਹਰਸ਼ਰਨ ਕੌਰ ਤੇ ਹੋਰ ਸਟਾਫ਼ ਦੀ ਕੁੱਟਮਾਰ, ਦੁਰਵਿਹਾਰ ਦੇ ਵਿਰੋਧ ਦੇ ਰੋਸ ਵਜੋਂ ਅੱਜ ਐਮਰਜੈਂਸੀ ਸਟਾਫ ਨੇ ਕੁਰਸੀਆਂ ਛੱਡ ਕੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਐਮਰਜੈਂਸੀ ਦੇ ਬਾਹਰ ਫਰਸ਼ ਤੇ ਬੈਠ ਕੇ ਕੰਮ ਸ਼ੁਰੂ ਕਰ ਦਿੱਤਾ ਹੈ।
ਸਟਾਫ਼ ਕਰਮਚਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਸੁਰੱਖਿਆ ਦੇ ਜਲਦੀ ਪ੍ਰਬੰਧ ਨਾ ਕੀਤੇ ਗਏ ਤਾਂ ਉਹ ਇਸ ਤਰ੍ਹਾਂ ਹੀ ਆਪਣਾ ਨਿਰਵਿਘਨ ਕੰਮ ਚਲਾਕੇ ਮਰੀਜ਼ਾਂ ਦਾ ਇਲਾਜ ਕਰਨਗੇ। ਬੀਤੀ ਘਟਨਾ ਨੂੰ ਲੈ ਕੇ ਡਾਕਟਰਾਂ ਦੇ ਵਿਚ ਕੋਈ ਸੁਰੱਖਿਆ ਦੇ ਪ੍ਰਬੰਧ ਨਾ ਹੋਣ ਕਰਕੇ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ।