ਸ਼ਿਮਲਾ, 29 ਅਕਤੂਬਰ - ਹਿਮਾਚਲ ਪ੍ਰਦੇਸ਼ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਨੇ ਕਿਹਾ, "ਹਿਮਾਚਲ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਚਾਰ ਥਾਵਾਂ 'ਤੇ ਪਦਯਾਤਰਾਵਾਂ ਦਾ ਆਯੋਜਨ ਕਰ ਰਹੀ ਹੈ। 30 ਅਕਤੂਬਰ ਨੂੰ ਧਰਮਸ਼ਾਲਾ ਵਿਚ, 1 ਨਵੰਬਰ ਨੂੰ ਸ਼ਿਮਲਾ ਵਿਚ ਅਤੇ 4 ਨਵੰਬਰ ਨੂੰ ਮੰਡੀ ਤੇ ਹਮੀਰਪੁਰ ਵਿਚ। ਇਨ੍ਹਾਂ ਪ੍ਰੋਗਰਾਮਾਂ ਲਈ ਵੱਡੀ ਗਿਣਤੀ ਵਿਚ ਆਮ ਨਾਗਰਿਕਾਂ ਦੇ ਸੜਕਾਂ 'ਤੇ ਉਤਰਨ ਦੀ ਉਮੀਦ ਹੈ... ਇਹ ਪ੍ਰੋਗਰਾਮ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕੀਤੇ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਮਕਸਦ ਜਨਤਾ ਨੂੰ ਸੁਚੇਤ ਕਰਨਾ ਅਤੇ ਕਾਂਗਰਸ ਅਤੇ 'ਇੰਡੀਆ' ਗੱਠਜੋੜ ਵਲੋਂ ਭਾਰਤ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦਾ ਢੁਕਵਾਂ ਜਵਾਬ ਦੇਣਾ ਹੈ..."।
ਤਾਜ਼ਾ ਖ਼ਬਰਾਂ
Free
ਹਿਮਾਚਲ ਪ੍ਰਦੇਸ਼ ਚ ਭਾਜਪਾ ਚਾਰ ਥਾਵਾਂ 'ਤੇ ਕਰ ਰਹੀ ਹੈ ਪਦਯਾਤਰਾਵਾਂ ਦਾ ਆਯੋਜਨ - ਰਾਜੀਵ ਬਿੰਦਲ
ਸ਼ਿਮਲਾ, 29 ਅਕਤੂਬਰ - ਹਿਮਾਚਲ ਪ੍ਰਦੇਸ਼ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਨੇ ਕਿਹਾ, "ਹਿਮਾਚਲ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ...
ਅਜੀਤ ਡੈਸਕ
29-10-2026