ਨਵੀਂ ਦਿੱਲੀ, 31 ਅਕਤੂਬਰ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਹੋਰ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ। ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਰਾਤ 11:51 ਵਜੇ GSLV-F18/NVS-03 ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਿਸ਼ਨ ਦੀ ਸਫਲਤਾ 'ਤੇ ISRO ਨੂੰ ਵਧਾਈ ਦਿੱਤੀ ਹੈ।
ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ GSLV-F18 'ਤੇ NVS-03 ਸੈਟੇਲਾਈਟ ਦੇ ਸਫਲ ਲਾਂਚ 'ਤੇ ISRO ਦੇ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਹਾਰਦਿਕ ਵਧਾਈਆਂ। ਇਹ ਮਿਸ਼ਨ ਸਾਡੇ ਸਵਦੇਸ਼ੀ ਸੈਟੇਲਾਈਟ ਨੈਵੀਗੇਸ਼ਨ ਸਿਸਟਮ, 'NavIC' ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅੱਗੇ ਲਿਖਿਆ ਕਿ ਸੁਧਰੀਆਂ ਸਮਰੱਥਾਵਾਂ ਨਾਲ ਲੈਸ NVS-03, ਮਹੱਤਵਪੂਰਨ ਤਕਨਾਲੋਜੀਆਂ ਵਿਚ ਸਵੈ-ਨਿਰਭਰਤਾ ਪ੍ਰਾਪਤ ਕਰਨ ਦੇ ਸਾਡੇ ਯਤਨਾਂ ਨੂੰ ਅੱਗੇ ਵਧਾਏਗਾ। ਇਹ ਦੇਸ਼ ਦੇ ਲੋਕਾਂ ਲਈ ਉਪਯੋਗੀ ਨੈਵੀਗੇਸ਼ਨ ਸੇਵਾਵਾਂ ਨੂੰ ਵੀ ਮਜ਼ਬੂਤ ਕਰੇਗਾ। ਸਾਡੇ ਪੁਲਾੜ ਵਿਗਿਆਨੀਆਂ ਦਾ ਸਮਰਪਣ ਅਤੇ ਪ੍ਰਤਿਭਾ ਦੇਸ਼ ਨੂੰ ਮਾਣ ਦਿਵਾਉਂਦਾ ਰਹਿੰਦਾ ਹੈ