ਝਬਾਲ, (ਅੰਮ੍ਰਿਤਸਰ), 31ਅਕਤੂਬਰ (ਸੁਖਦੇਵ ਸਿੰਘ)- ਹਿੰਦ ਪਾਕਿ ਸਰਹੱਦ ਦੇ ਨਾਲ ਲੱਗਦੇ ਸਰਹੱਦੀ ਪਿੰਡ ਨੌਸ਼ਿਹਰਾ ਢਾਲਾ ਦੇ ਖੇਤਾਂ ਵਿਚੋਂ ਗਸ਼ਤ ਦੌਰਾਨ ਬੀ. ਐਸ. ਐਫ਼. ਨੂੰ ਪਾਕਿਸਤਾਨੀ ਡਰੋਨ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ. ਦੀ 115 ਬਟਾਲੀਅਨ ਦੇ ਜਵਾਨ ਦੀ ਟੀਮ ਸਵੇਰ ਵੇਲੇ ਸਰਹੱਦੀ ਖੇਤਰ ਵਿਚ ਆਮ ਵਾਂਗ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਵਾਨਾਂ ਨੂੰ ਸਰਹੱਦ ਪਾਰੋਂ ਆਇਆ ਪਾਕਿਸਤਾਨੀ ਡ੍ਰੋਨ ਖੇਤਾਂ ਵਿਚ ਡਿੱਗਾ ਹੋਇਆ ਮਿਲਿਆ । ਜਵਾਨਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਖੇਤਰ ਦੀ ਘੇਰਾਬੰਦੀ ਕੀਤੀ ਗਈ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਬੀ. ਐਸ. ਐਫ਼. ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸੰਬੰਧਿਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਦੇਣ ਤੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਬੀ.ਐਸ.ਐਫ਼. ਦੇ ਜਵਾਨਾਂ ਨੂੰ ਗਸ਼ਤ ਦੌਰਾਨ ਪਾਕਿਸਤਾਨੀ ਡਰੋਨ ਮਿਲਿਆ
ਝਬਾਲ, (ਅੰਮ੍ਰਿਤਸਰ), 31ਅਕਤੂਬਰ (ਸੁਖਦੇਵ ਸਿੰਘ)- ਹਿੰਦ ਪਾਕਿ ਸਰਹੱਦ ਦੇ ਨਾਲ ਲੱਗਦੇ ਸਰਹੱਦੀ ਪਿੰਡ ਨੌਸ਼ਿਹਰਾ ਢਾਲਾ ਦੇ ਖੇਤਾਂ ਵਿਚੋਂ ਗਸ਼ਤ ਦੌਰਾਨ ਬੀ. ਐਸ. ਐਫ਼. ਨੂੰ ਪਾਕਿਸਤਾਨੀ ਡਰੋਨ ਮਿਲਿਆ ਹੈ।
ਅਜੀਤ ਡੈਸਕ
31-10-2026