31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਰਬਾਡਾ ਦੀਆਂ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 350 ਵਿਕਟਾਂ

ਕੇਪ ਟਾਊਨ, 31 ਅਕਤੂਬਰ (ਯੂ. ਐਨ. ਆਈ.)-ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਘੱਟ ਗੇਂਦਾਂ ਵਿਚ 350 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਨਿਊਲੈਂਡਜ਼ ਵਿਖੇ ਖੇਡੇ ਜਾ ਰਹੇ ਤੀਜੇ ਅਤੇ ਫੈਸਲਾਕੁੰਨ ਟੈਸਟ ਮੈਚ ਵਿਚ ਸਨਿਚਰਵਾਰ ਨੂੰ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ...

ਅਜੀਤ ਡੈਸਕ 31-10-2026

ਕੇਪ ਟਾਊਨ, 31 ਅਕਤੂਬਰ (ਯੂ. ਐਨ. ਆਈ.)-ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਘੱਟ ਗੇਂਦਾਂ ਵਿਚ 350 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਨਿਊਲੈਂਡਜ਼ ਵਿਖੇ ਖੇਡੇ ਜਾ ਰਹੇ ਤੀਜੇ ਅਤੇ ਫੈਸਲਾਕੁੰਨ ਟੈਸਟ ਮੈਚ ਵਿਚ ਸਨਿਚਰਵਾਰ ਨੂੰ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਰਬਾਡਾ ਨੇ ਆਪਣੇ 75ਵੇਂ ਟੈਸਟ ਮੈਚ ਦੌਰਾਨ ਇਹ ਮੁਕਾਮ ਹਾਸਿਲ ਕੀਤਾ। ਉਸ ਨੇ 350 ਵਿਕਟਾਂ ਪੂਰੀਆਂ ਕਰਨ ਲਈ ਕੁੱਲ 13,808 ਗੇਂਦਾਂ ਸੁੱਟੀਆਂ, ਜਿਸ ਨਾਲ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਹੀ ਮਹਾਨ ਗੇਂਦਬਾਜ਼ ਡੇਲ ਸਟੇਨ ਦੇ 14,719 ਗੇਂਦਾਂ ਵਾਲੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਇਸ ਸੂਚੀ ਵਿਚ ਪਾਕਿਸਤਾਨ ਦੇ ਵੱਕਾਰ ਯੂਨਿਸ ਤੀਜੇ ਸਥਾਨ ‘ਤੇ ਹੈ, ਜਿਸ ਨੇ 350 ਵਿਕਟਾਂ ਤੱਕ ਪਹੁੰਚਣ ਲਈ 14,905 ਗੇਂਦਾਂ ਸੁੱਟੀਆਂ ਸਨ।

ਪਿਛਲੀ ਖ਼ਬਰ ਮਨੀਸ਼ਾ ਦੀਆਂ ਨਜ਼ਰਾਂ ਹੁਣ ਲਾਸ ਏਂਜਲਸ ਉਲੰਪਿਕ ਤਗਮੇ ’ਤੇ ਅਗਲੀ ਖ਼ਬਰ ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲਿਆ