ਨਵੀਂ ਦਿੱਲੀ, 3 ਨਵੰਬਰ - ਐੱਸ.ਆਈ.ਆਰ, ਈ.ਵੀ.ਐਮ. ਅਤੇ ਇਸ ਨਾਲ ਜੁੜੇ ਮੁੱਦਿਆਂ 'ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵਿਰੋਧੀ ਧਿਰ ਨੂੰ ਦਿੱਤੀ ਗਈ ਚੁਣੌਤੀ 'ਤੇ ਕਾਂਗਰਸੀ ਸੰਸਦ ਮੈਂਬਰ ਰੇਣੁਕਾ ਚੌਧਰੀ ਨੇ ਕਿਹਾ, "ਇਹ ਬਹੁਤ ਵਧੀਆ ਗੱਲ ਹੈ... ਤੁਸੀਂ ਵਿਸ਼ੇਸ਼ ਇਜਲਾਸ ਬੁਲਾਉਣ ਲਈ ਤਿਆਰ ਹੋ... ਅਸੀਂ ਸੰਸਦ ਵਿਚ ਇਹ ਸਵਾਲ ਉਠਾਇਆ ਸੀ। ਲੋਕ ਸਭਾ ਅਤੇ ਰਾਜ ਸਭਾ, ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਦੀ ਮੰਗ ਕੀਤੀ ਸੀ, ਇੱਥੋਂ ਤੱਕ ਕਿ ਅਸੀਂ ਨੋਟਿਸ ਵੀ ਦਿੱਤਾ ਸੀ ਤਾਂ ਫਿਰ ਤੁਹਾਡੀ ਉਸ ਚੁਣੌਤੀ ਦਾ ਕੀ ਬਣਿਆ? ਉਦੋਂ ਤਾਂ ਤੁਸੀਂ ਡਰ ਗਏ ਸੀ। ਤੁਸੀਂ ਕੋਈ ਜਵਾਬ ਨਹੀਂ ਦਿੱਤਾ... ਸਾਨੂੰ ਕਿਹਾ ਗਿਆ ਸੀ ਕਿ ਇਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਹੁਣ ਤੁਸੀਂ ਹੈਦਰਾਬਾਦ ਜਾ ਕੇ ਚੁਣੌਤੀਆਂ ਦੇ ਰਹੇ ਹੋ; ਚਲੋ, ਰਹਿਣ ਹੀ ਦਿਓ। ਡਰਨਾ ਚੰਗੀ ਗੱਲ ਹੈ, ਡਰਦੇ ਹੀ ਰਹੋ।"