03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਨੇੜੇ ਅਗਵਾ ਕੀਤੀ ਕਿਸ਼ਤੀ ਨੂੰ ਬਚਾਇਆ

ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-48 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਕ ਤੇਜ਼ ਆਪਰੇਸ਼ਨ ਦੌਰਾਨ ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਤੱਟ ਨੇੜੇ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਨੂੰ ਬਚਾਇਆ। ਇਸ ਕਿਸ਼ਤੀ ’ਤੇ ਈਰਾਨੀ ਅਮਲੇ ਦੇ 20 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ...

ਅਜੀਤ ਡੈਸਕ 04-11-2026

ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-48 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਕ ਤੇਜ਼ ਆਪਰੇਸ਼ਨ ਦੌਰਾਨ ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਤੱਟ ਨੇੜੇ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਨੂੰ ਬਚਾਇਆ। ਇਸ ਕਿਸ਼ਤੀ ’ਤੇ ਈਰਾਨੀ ਅਮਲੇ ਦੇ 20 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਜਲ ਸੈਨਾ ਨੇ ਮੰਗਲਵਾਰ ਨੂੰ ਦੱਸਿਆ ਕਿ ‘ਅਜ਼ੀਨੀ’ ਨਾਮਕ ਇਸ ਕਿਸ਼ਤੀ ਨੂੰ ਪਿਛਲੇ ਮਹੀਨੇ ਹਥਿਆਰਬੰਦ ਸਮੁੰਦਰੀ ਡਾਕੂਆਂ ਦੇ ਇਕ ਸਮੂਹ ਨੇ ਅਗਵਾ ਕਰ ਲਿਆ ਸੀ।

ਜਲ ਸੈਨਾ ਨੇ ਕਿਹਾ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ ਅਮਲੇ ਦੇ ਸਾਰੇ 20 ਮੈਂਬਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਨਵੀਂ ਦਿੱਲੀ ’ਚ ਈਰਾਨੀ ਦੂਤਾਘਰ ਨੇ ਮੱਛੀ ਫੜਨ ਵਾਲੀ ਕਿਸ਼ਤੀ ਦੇ 20 ਈਰਾਨੀ ਮੈਂਬਰਾਂ ਨੂੰ ਬਚਾਉਣ ਲਈ ਚਲਾਈ ਗਈ ਇਸ “ਸਫਲ ਮੁਹਿੰਮ” ਵਾਸਤੇ ਭਾਰਤ ਸਰਕਾਰ, ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦਾ ਦਿਲੋਂ ਧੰਨਵਾਦ ਕੀਤਾ। ਬਿਆਨ ’ਚ ਦੱਸਿਆ ਗਿਆ ਕਿ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸਮੁੰਦਰੀ ਕਮਾਂਡੋਆਂ ਨੂੰ ਸਟੀਕ ਢੰਗ ਨਾਲ ਹਵਾ ਤੋਂ ਉਤਾਰਿਆ ਗਿਆ।

ਜਲ ਸੈਨਾ ਨੇ ਕਿਹਾ ਕਿ ਇਕ ਤੇਜ਼ ਅਤੇ ਸੁਚੱਜੇ ਢੰਗ ਨਾਲ ਤਾਲਮੇਲ ਵਾਲੀ ਕਾਰਵਾਈ ਕਰਦੇ ਹੋਏ, ਭਾਰਤੀ ਜਲ ਸੈਨਾ ਨੇ ਕਿਸ਼ਤੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ, ਸਮੁੰਦਰੀ ਡਾਕੂਆਂ ਦੇ ਖ਼ਤਰੇ ਨੂੰ ਖਤਮ ਕੀਤਾ ਅਤੇ ਅਮਲੇ ਦੇ ਸਾਰੇ 20 ਮੈਂਬਰਾਂ ਨੂੰ ਸੁਰੱਖਿਅਤ ਛੁਡਵਾਇਆ। ਸੋਸ਼ਲ ਮੀਡੀਆ ’ਤੇ ਪੋਸਟ ’ਚ ਈਰਾਨੀ ਦੂਤਘਰ ਨੇ ਕਿਹਾ ਕਿ ਅਸੀਂ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਦਿਖਾਈ ਗਈ ਪੇਸ਼ੇਵਰਤਾ, ਹਿੰਮਤ ਅਤੇ ਪ੍ਰਭਾਵਸ਼ਾਲੀ ਤਾਲਮੇਲ ਦੀ ਭਰਪੂਰ ਸ਼ਲਾਘਾ ਕਰਦੇ ਹਾਂ। ਇਹ ਮਨੁੱਖਤਾਵਾਦੀ ਸਹਾਇਤਾ ਤੇ ਆਫ਼ਤ ਰਾਹਤ ਪ੍ਰਤੀ ਭਾਰਤ ਦੀ ਦ੍ਰਿੜ੍ਹ ਵਚਨਬੱਧਤਾ ਅਤੇ ਸਰਹੱਦਾਂ ਤੋਂ ਪਾਰ ਜਾ ਕੇ ਜਾਨਾਂ ਬਚਾਉਣ ’ਚ ਇਸ ਦੀ ਭੂਮਿਕਾ ਨੂੰ ਦਰਸਾਉਂਦਾ ਹੈ।

ਪਿਛਲੀ ਖ਼ਬਰ ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ 5 ਆਈ.ਆਈ.ਟੀ. ਤੇ ਆਈ.ਆਈ. ਐਸ ਸੀ. ਬੈਂਗਲੁਰੂ ਸ਼ਾਮਿਲ ਅਗਲੀ ਖ਼ਬਰ ਰਾਹੁਲ ਗਾਂਧੀ ਸਿਰਫ਼ ‘ਮੌਕ ਸੰਸਦ’ ’ਚ ਹੀ ਪ੍ਰਧਾਨ ਮੰਤਰੀ ਬਣ ਸਕਦੇ ਹਨ- ਹੇਮੰਤਾ