05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਨੂੰ

ਐਬਟਸਫੋਰਡ, 5 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਨਵੀਂ ਬਣਨ ਜਾ ਰਹੀ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਨਵੰਬਰ ਨੂੰ ਰਾਜਧਾਨੀ ਵਿਕਟੋਰੀਆ ਵਿਖੇ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਦੀ ਲੈਫਟੀਨੈਂਟ ਗਵਰਨਰ ਵੈਂਡੀ ...

ਅਜੀਤ ਡੈਸਕ 06-11-2026

ਐਬਟਸਫੋਰਡ, 5 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਨਵੀਂ ਬਣਨ ਜਾ ਰਹੀ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਨਵੰਬਰ ਨੂੰ ਰਾਜਧਾਨੀ ਵਿਕਟੋਰੀਆ ਵਿਖੇ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਦੀ ਲੈਫਟੀਨੈਂਟ ਗਵਰਨਰ ਵੈਂਡੀ ਲਿਸਗਰ ਕੋਕਚੀਆ ਵਲੋਂ 19 ਨਵੰਬਰ ਨੂੰ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ ਤੇ 20 ਨਵੰਬਰ ਨੂੰ ਬ੍ਰਿਟਿਸ਼ ਕੋਲੰਬੀਆ ਦੇ 38ਵੇਂ ਮੁੱਖ ਮੰਤਰੀ ਬਣਨ ਜਾ ਰਹੇ ਕੰਜ਼ਰਵੇਟਿਵ ਆਗੂ ਲੋਰਨ ਡੋਰਕਸਨ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸਹੁੰ ਚੁਕਾਈ ਜਾਵੇਗੀ।

ਅੱਜ ਬੀ.ਸੀ. ਵਿਧਾਨ ਸਭਾ ’ਚ ਐਮ.ਐਲ.ਏ. ਸਕੂਲ ਲਾਇਆ ਗਿਆ ਜਿਸ ਵਿਚ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਉਨ੍ਹਾਂ ਦੀ ਡਿਊਟੀ ਪ੍ਰਤੀ ਟਰੇਨਿੰਗ ਦਿੱਤੀ ਗਈ। 24 ਅਕਤੂਬਰ ਨੂੰ ਹੋਈਆਂ ਬ੍ਰਿਟਿਸ਼ ਕੋਲੰਬੀਆ ਦੀਆਂ ਮੱਧਕਾਲੀ ਵਿਧਾਨ ਸਭਾ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ 63, ਨਿਊ ਡੈਮੋਕਰੇਟਿਕ ਪਾਰਟੀ 28 ਤੇ ਗਰੀਨ ਪਾਰਟੀ ਦੇ 2 ਵਿਧਾਇਕ ਚੁਣੇ ਗਏ।

ਸੂਬੇ ਦੀ 93 ਮੈਂਬਰੀ 44ਵੀਂ ਵਿਧਾਨ ਸਭਾ ’ਚ ਕੰਜ਼ਰਵੇਟਿਵ ਪਾਰਟੀ ਦੇ 30 ਐਨ.ਡੀ.ਪੀ. 3 ਅਤੇ ਗਰੀਨ ਪਾਰਟੀ ਦੀ 1 ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ ਜਿਨ੍ਹਾਂ ’ਚ 7 ਪੰਜਾਬੀ ਵਿਧਾਇਕ ਵੀ ਸ਼ਾਮਿਲ ਹਨ। ਕੁੱਲ 93 ਵਿਧਾਇਕਾਂ ’ਚੋਂ 37 ਔਰਤਾਂ ਵਿਧਾਇਕ ਹਨ ਜਦਕਿ 43ਵੀਂ ਵਿਧਾਨ ਸਭਾ ’ਚ 49 ਔਰਤਾਂ ਵਿਧਾਇਕ ਸਨ। 123 ਸਾਲ ਪਹਿਲਾਂ ਹੋਂਦ ’ਚ ਆਈ ਕੰਜ਼ਰਵੇਟਿਵ ਪਾਰਟੀ ਬੀ.ਸੀ. ਦੀ 1928 ਤੋਂ 1933 ਤੱਕ ਸੂਬੇ ’ਚ ਸਰਕਾਰ ਰਹੀ ਸੀ ਤੇ ਉਸ ਤੋਂ ਬਾਅਦ ਹੁਣ 20 ਨਵੰਬਰ ਨੂੰ ਬਣਨ ਜਾ ਰਹੀ ਹੈ।

ਪਿਛਲੀ ਖ਼ਬਰ ਕੈਨੇਡਾ ਦੇ ਜੰਗਲਾਂ ਨੇੜਲੇ ਇਲਾਕਿਆ ’ਚ ਰਿੱਛਾਂ ਦੀ ਦਹਿਸ਼ਤ ਵਾਲਾ ਮਾਹੌਲ ਸਿਰਜਿਆ ਅਗਲੀ ਖ਼ਬਰ ਬੱਸ ਹਾਦਸੇ ’ਚ 20 ਜ਼ਖ਼ਮੀ ਕਈਆਂ ਦੀ ਹਾਲਤ ਗੰਭੀਰ