06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬੀ.ਐਸ.ਐਫ. ਅੰਮ੍ਰਿਤਸਰ ਖਾਸਾ ਸੈਕਟਰ ਵਿਖੇ ਦਿਵਾਲੀ ਦਾ ਮੇਲਾ ਧੂਮ-ਧਾਮ ਨਾਲ ਮਨਾਇਆ ਗਿਆ

ਅਟਾਰੀ (ਅੰਮ੍ਰਿਤਸਰ), 6 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਬੀਐਸਐਫ ਦੇ ਹੈੱਡ ਕੁਆਰਟਰ ਅੰਮ੍ਰਿਤਸਰ ਖਾਸਾ ਵਿਖੇ ਦਿਵਾਲੀ ਦਾ ਤਿਉਹਾਰ ਬਹੁਤ...

ਅਜੀਤ ਡੈਸਕ 06-11-2026

ਅਟਾਰੀ (ਅੰਮ੍ਰਿਤਸਰ), 6 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਬੀਐਸਐਫ ਦੇ ਹੈੱਡ ਕੁਆਰਟਰ ਅੰਮ੍ਰਿਤਸਰ ਖਾਸਾ ਵਿਖੇ ਦਿਵਾਲੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਪਾਰਕ ਵਿਚ ਗਰੀਨ ਪਟਾਕੇ, ਮਠਿਆਈਆਂ ਅਤੇ ਵੱਖ-ਵੱਖ ਤਰ੍ਹਾਂ ਦੇ ਦਰਜਨਾਂ ਸਟਾਲ ਲਗਾਏ ਗਏ। ਬੀ.ਐਸ.ਐਫ. ਦੇ ਡੀ.ਆਈ.ਜੀ. ਐਸਐਸ ਚੰਦੇਲ ਅਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਰੀਬਨ ਕੱਟ ਕੇ ਦਿਵਾਲੀ ਮੇਲੇ ਦਾ ਉਦਘਾਟਨ ਕੀਤਾ ਗਿਆ।

ਮੋਮਬੱਤੀਆਂ, ਦੀਵੇ ਅਤੇ ਗਰੀਨ ਪਟਾਕੇ ਲੋਕ ਵੱਡੀ ਗਿਣਤੀ ਵਿਚ ਖਰੀਦ ਦੇ ਦਿਖਾਈ ਦਿੱਤੇ। ਬੀ.ਐਸ.ਐਫ. ਦੀ 10 ਬਟਾਲੀਅਨ ਅਤੇ 181 ਬਟਾਲੀਅਨ ਦੇ ਜਵਾਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਨਜ਼ਦੀਕ ਆਉਂਦੇ ਪਿੰਡਾਂ ਵਿਚੋਂ ਲੋਕ ਵੱਡੀ ਗਿਣਤੀ ਵਿਚ ਮੇਲਾ ਵੇਖਣ ਪਹੁੰਚੇ ਹੋਏ ਸਨ। ਮੇਲੇ ਵਿਚ ਮੌਜੂਦ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਮੇਲਾ ਸਵੇਰ 9 ਵਜੇ ਤੋਂ ਸ਼ੁਰੂ ਹੋ ਗਿਆ ਜੋ ਸ਼ਾਮ ਤੱਕ ਚੱਲਦਾ ਰਹੇਗਾ। ਕੰਟਰੋਲ ਰੇਟ ਤੇ ਮਿਲ ਰਹੀਆਂ ਚੀਜ਼ਾਂ ਨੂੰ ਮੇਲੇ ਵਿਚ ਪਹੁੰਚੇ ਲੋਕ ਹੱਥੋ ਹੱਥੀ ਖ਼ਰੀਦ ਰਹੇ ਸਨ। ਦਿਵਾਲੀ ਮੇਲੇ ਵਿਚ ਸਭ ਤੋਂ ਵੱਧ ਭੀੜ ਚਾਂਦੀ ਦੇ ਗਹਿਣਿਆਂ ਵਾਲੇ ਸਟਾਲ ਤੇ ਰਹੀ।

ਸਟਾਲ ਵਾਲੇ ਕਹਿ ਰਹੇ ਸਨ ਕਿ ਚਾਂਦੀ ਦੇ ਬਰਤਨਾਂ ਦੀ ਬਹੁਤ ਵਿਕਰੀ ਹੋ ਰਹੀ ਹੈ। ਡੀ.ਆਈ.ਜੀ. ਐਸ.ਐਸ. ਚੰਦੇਲ ਉਨ੍ਹਾਂ ਦੀ ਧਰਮ ਪਤਨੀ, ਕਮਾਂਡੈਂਟ ਪਰਮਿੰਦਰ ਸਿੰਘ, ਕਮਾਂਡੈਂਟ ਅਮਰਦੀਪ ਸਿੰਘ, ਡੀ.ਸੀ ਬੀ.ਐਸ.ਐਫ. ਰੁਪਿੰਦਰ ਸਿੰਘ, ਡੀ.ਸੀ. ਐਚ ਐਸ ਸਿੱਧੂ, ਸਹਾਇਕ ਕਮਾਂਡੈਂਟ ਗੋਪਾਲ ਖਾਸਾ ਅਤੇ ਵੱਖ-ਵੱਖ ਬਟਾਲੀਅਨ ਦੇ ਉੱਚ ਅਧਿਕਾਰੀ ਵੀ ਦਿਵਾਲੀ ਮੇਲੇ ਵਿਚ ਖ਼ਰੀਦਦਾਰੀ ਕਰ ਰਹੇ ਸਨ। ਡੀ.ਆਈ.ਜੀ. ਐਸਐਸ ਚੰਦੇਲ ਅਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਦੀਵਾਲੀ ਮੇਲੇ ਵਿਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ।

ਪਿਛਲੀ ਖ਼ਬਰ 20 ਲੱਖ ਰੁਪਏ ਦੀ ਲਾਗਤ ਨਾਲ ਬਣਿਆ ‘ਤਬਲੀਗੀ ਮਰਕਜ਼ ਚੌਂਕ’ ਮਲੇਰਕੋਟਲਾ ਦੀ ਨਵੀਂ ਪਛਾਣ ਅਗਲੀ ਖ਼ਬਰ ਕਸਬਾ ਚੋਗਾਵਾਂ ਵਿਖੇ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ੇਸ਼ ਚੈਕਿੰਗ ਮੁਹਿੰਮ