10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਮਰੀਕਾ ’ਚ ਚੋਰੀ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਨਿਊਯਾਰਕ, 10 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊ ਹੈਵਨ ਦੀ ਇਕ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ 1 ਲੱਖ 15 ਹਜ਼ਾਰ ਡਾਲਰ ਤੋਂ ਵੱਧ ਕੀਮਤ ਦੀ ਤਾਂਬੇ ਦੀ ਤਾਰ ਚੋਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਇਕ ਪੰਜਾਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 24 ਸਾਲਾ ਅਰਸ਼ਦੀਪ ਸਿੰਘ ਨੂੰ ਤਾਂਬਾ ਬਣਾਉਣ ਵਾਲੀ ...

ਅਜੀਤ ਡੈਸਕ 11-11-2026

ਨਿਊਯਾਰਕ, 10 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊ ਹੈਵਨ ਦੀ ਇਕ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ 1 ਲੱਖ 15 ਹਜ਼ਾਰ ਡਾਲਰ ਤੋਂ ਵੱਧ ਕੀਮਤ ਦੀ ਤਾਂਬੇ ਦੀ ਤਾਰ ਚੋਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਇਕ ਪੰਜਾਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 24 ਸਾਲਾ ਅਰਸ਼ਦੀਪ ਸਿੰਘ ਨੂੰ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ ਬਾਹਰ ਨਿਕਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਨੇ ਫੈਕਟਰੀ ’ਚ ਦੱਸਿਆ ਸੀ ਕਿ ਉਹ ਇਕ ਜਾਣੀ-ਪਛਾਣੀ ਟਰਾਂਸਪੋਰਟ ਕੰਪਨੀ ਦਾ ਟਰੱਕ ਡਰਾਈਵਰ ਹੈ ਤੇ ਇੱਥੇ ਆਰਡਰ ਲੈਣ ਆਇਆ ਹੈ। ਅਦਾਲਤੀ ਕਾਗਜ਼ਾਂ ਮੁਤਾਬਕ, ਪੈਨਸਿਲਵੇਨੀਆ ਦੀ ਇਕ ਟਰੱਕਿੰਗ ਕੰਪਨੀ ਨੇ ਫੈਕਟਰੀ ਨੂੰ ਚੌਕਸ ਕੀਤਾ ਸੀ ਕਿ ਉਸ ਦੇ ਈ-ਮੇਲ ਖਾਤੇ ਵਿਚ ਘੁਸਪੈਠ ਹੋਣ ਦਾ ਸ਼ੱਕ ਹੈ ਤੇ ਕੋਈ ਉਸ ਦੇ ਨਾਂਅ ’ਤੇ ਖੇਪ ਚੁੱਕਣ ਆ ਸਕਦਾ ਹੈ। ਫੈਕਟਰੀ ਪਹੁੰਚੇ ਅਰਸ਼ਦੀਪ ਨੇ ਆਪਣਾ ਨਾਂਅ ਬਰਾੜ ਕਾਵੀ ਦੱਸਿਆ ਤੇ ਉਸੇ ਨਾਂਅ ਦਾ ਵਪਾਰਕ ਡਰਾਈਵਿੰਗ ਲਾਇਸੈਂਸ ਵਿਖਾਇਆ।

ਜਦੋਂ ਲਾਇਸੈਂਸ ਤੇ ਵਾਹਨ ਦੀ ਰਜਿਸਟ੍ਰੇਸ਼ਨ ਦੇ ਵੇਰਵੇ ਰਿਕਾਰਡ ਨਾਲ ਮੇਲ ਨਾ ਖਾਧੇ ਤਾਂ ਮੁਲਾਜ਼ਮਾਂ ਨੇ ਉਸ ਨੂੰ ਖਾਲੀ ਹੱਥ ਮੋੜ ਦਿੱਤਾ ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਇਲਾਕੇ ਦੇ ਕੈਮਰਿਆਂ ਦੀ ਮਦਦ ਨਾਲ ਟਰੱਕ ਨੂੰ ਹਾਈਵੇਅ 13 ਤੇ ਇੰਟਰਸਟੇਟ 69 ਨੇੜੇ ਇਕ ਟਰੱਕ ਸਟਾਪ ’ਤੇ ਲੱਭ ਲਿਆ। ਟਰੱਕ ਦੀ ਨੰਬਰ ਪਲੇਟ ਦਾ ਰਿਕਾਰਡ ਵਾਹਨ ਨਾਲ ਮੇਲ ਨਹੀਂ ਖਾਂਦਾ ਸੀ।

ਟਰੇਲਰ ਦੇ ਪਛਾਣ ਨੰਬਰ ਤੋਂ ਪਤਾ ਲੱਗਾ ਕਿ ਉਹ ਨਿਊ ਹੇਵਨ ਤੋਂ ਚੋਰੀ ਹੋਇਆ ਸੀ। ਪੁੱਛਗਿੱਛ ਦੌਰਾਨ ਅਰਸ਼ਦੀਪ ਨੇ ਪੁਲਿਸ ਨੂੰ ਦੱਸਿਆ ਕਿ ਇਕ ਬਿਮਾਰ ਦੋਸਤ ਨੇ ਉਸ ਨੂੰ ਆਪਣੇ ਵਲੋਂ ਖੇਪ ਚੁੱਕਣ ਲਈ ਕਿਹਾ ਸੀ। ਉਸ ਮੁਤਾਬਕ, ਉਸੇ ਦੋਸਤ ਨੇ ਇੰਡੀਆਨਾ ਦੇ ਨੋਬਲਜ਼ਵਿਲ ਵਿਚੋਂ ਇਕ ਹੋਰ ਖੇਪ ਚੁੱਕਣ ਲਈ ਨੰਬਰ ਪਲੇਟਾਂ, ਟਰੇਲਰ ਦਾ ਨੰਬਰ ਤੇ ਕੰਪਨੀ ਦਾ ਨਿਸ਼ਾਨ ਬਦਲਣ ਲਈ ਵੀ ਕਿਹਾ ਸੀ।

ਪਿਛਲੀ ਖ਼ਬਰ ਅੰਡਰ-19 ਏਸ਼ੀਆ ਕੱਪ: ਆਰਿਆਵੀਰ ਸਹਿਵਾਗ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਭਾਰਤ ਸੈਮੀਫਾਈਨਲ ’ਚ ਅਗਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ, ਪਰਿਵਾਰਕ ਮੈਂਬਰ ਵੀ ਰ...