14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਭਾਰਤ ਵਿਕਾਸ ਪਰਿਸ਼ਦ ਦੇ ਨਵੇਂ ਆਰੋਗਿਆ ਕੇਂਦਰ ਅਤੇ ਖੇਤਰੀ ਦਫ਼ਤਰ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਉਦਘਾਟਨ

ਪਠਾਨਕੋਟ, 15 ਨਵੰਬਰ (ਸੰਧੂ)- ਭਾਰਤ ਵਿਕਾਸ ਪਰਿਸ਼ਦ ਆਰੋਗਿਆ ਕੇਂਦਰ ਅਤੇ ਖੇਤਰੀ ਦਫ਼ਤਰ ਡਿਫੈਂਸ ਕਾਲੋਨੀ ਛਤਵਾਲ ਦੇ ਨਵੇਂ ਬਣੇ ਭਵਨ...

ਅਜੀਤ ਡੈਸਕ 14-11-2026

ਪਠਾਨਕੋਟ, 15 ਨਵੰਬਰ (ਸੰਧੂ)- ਭਾਰਤ ਵਿਕਾਸ ਪਰਿਸ਼ਦ ਆਰੋਗਿਆ ਕੇਂਦਰ ਅਤੇ ਖੇਤਰੀ ਦਫ਼ਤਰ ਡਿਫੈਂਸ ਕਾਲੋਨੀ ਛਤਵਾਲ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੂਜਾ-ਅਰਚਨਾ ਅਤੇ ਮੰਤਰ ਉਚਾਰਨ ਦੌਰਾਨ ਆਪਣੇ ਕਰ-ਕਮਲਾਂ ਨਾਲ ਕੀਤਾ। ਪਠਾਨਕੋਟ ਪਹੁੰਚਣ 'ਤੇ ਭਾਰਤ ਵਿਕਾਸ ਪਰਿਸ਼ਦ ਦੇ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ, ਉੱਤਰ ਖੇਤਰ ਦੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਖੇਤਰੀ ਮਹਾਂਸਕੱਤਰ ਪੰਕਜ ਜਿੰਦਲ, ਖੇਤਰੀ ਵਿੱਤ ਸਕੱਤਰ ਵਿਕਰਮ ਅਰੋੜਾ ਅਤੇ ਖੇਤਰੀ ਸਰਪ੍ਰਸਤ ਸਰਦਾਰ ਸਵਿੰਦਰ ਸਿੰਘ ਗਿੱਲ ਨੇ ਗੁਲਦਸਤੇ ਭੇਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਮੁੱਖ ਮੰਤਰੀ ਨੇ ਨਵੇਂ ਭਵਨ ਵਿਚ ਚੱਲ ਰਹੀਆਂ ਫਿਜ਼ਿਓਥੈਰੇਪੀ, ਆਈ ਕੇਅਰ, ਕਲੀਨਿਕ, ਦੰਦਾਂ ਦੇ ਇਲਾਜ ਲਈ ਕਲੀਨਿਕ, ਕਲੀਨਿਕਲ ਲੈਬ ਅਤੇ ਨਿਊਰੋਥੈਰੇਪੀ ਸੈਂਟਰ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਖੇਤਰੀ ਦਫ਼ਤਰ ਅਤੇ ਆਰੋਗਿਆ ਕੇਂਦਰ ਇਲਾਕਾ ਨਿਵਾਸੀਆਂ ਅਤੇ ਪਰਿਸ਼ਦ ਦੇ ਕਾਰਕੁਨਾਂ ਦੀ ਮਿਹਨਤ ਤੇ ਸਹਿਯੋਗ ਦਾ ਨਤੀਜਾ ਹੈ। ਇਸ ਦਫ਼ਤਰ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਤਾਲਮੇਲ ਵਧੇਗਾ ਅਤੇ ਜਥੇਬੰਦੀ ਦੇ ਕੰਮਾਂ ਨੂੰ ਹੋਰ ਗਤੀ ਮਿਲੇਗੀ।

ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਦਾ ਟੀਚਾ ਦੇਸ਼ ਭਰ ਵਿਚ ਲਗਭਗ 100 ਅਜਿਹੇ ਆਰੋਗਿਆ ਕੇਂਦਰ ਸਥਾਪਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਇਸ ਕੇਂਦਰ ਵਿਚ ਡਾਇਲਸਿਸ ਸੈਂਟਰ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਮੁੱਖ ਤੌਰ 'ਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲਾਭ ਮਿਲੇਗਾ।

ਮੁੱਖ ਮਹਿਮਾਨ ਨਾਇਬ ਸਿੰਘ ਸੈਣੀ ਨੇ ਪਰਿਸ਼ਦ ਦੇ ਸਮੂਹ ਕਾਰਕੁਨਾਂ ਨੂੰ ਨਵੇਂ ਭਵਨ ਦੀ ਉਸਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ਦੇ ਪੰਜ ਸੂਤਰਾਂ 'ਤੇ ਕੰਮ ਕਰ ਰਹੀ ਹੈ। ਸਿਹਤਮੰਦ, ਸਮਰੱਥ ਅਤੇ ਸੰਸਕਾਰਾਂ ਨਾਲ ਭਰਪੂਰ ਭਾਰਤ ਦੇ ਨਿਰਮਾਣ ਵਿਚ ਪਰਿਸ਼ਦ ਦੀ ਭੂਮਿਕਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਸੰਸਕ੍ਰਿਤੀ ਨਾਲ ਜੋੜਨ ਲਈ ਭਾਰਤ ਨੂੰ ਜਾਣੋ, ਰਾਸ਼ਟਰੀ ਸਮੂਹ ਗਾਇਨ ਮੁਕਾਬਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਵੰਦਨ ਵਿਦਿਆਰਥੀ ਅਭਿਨੰਦਨ ਵਰਗੇ ਪ੍ਰੋਗਰਾਮ ਕਰਵਾਉਣਾ ਬਹੁਤ ਹੀ ਪ੍ਰਸ਼ੰਸਾਯੋਗ ਉਪਰਾਲਾ ਹੈ। ਉਨ੍ਹਾਂ ਆਰੋਗਿਆ ਕੇਂਦਰ ਦੇ ਵਿਸਥਾਰ ਲਈ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਵਲੋਂ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਵਾਤਾਵਰਣ ਸੰਭਾਲ ਦੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਬੱਚਿਆਂ ਨੂੰ ਮੁੱਖ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਰੇਖਾ ਦੇਵੀ ਨੂੰ ਸਿਲਾਈ ਮਸ਼ੀਨ ਭੇਟ ਕੀਤੀ ਗਈ।

ਇਸ ਮੌਕੇ ਰਾਸ਼ਟਰੀ ਸੰਗਠਨ ਮੰਤਰੀ ਸੁਰੇਸ਼ ਜੈਨ, ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਖੇਤਰੀ ਮਹਾਂਸਕੱਤਰ ਪੰਕਜ ਜਿੰਦਲ, ਖੇਤਰੀ ਵਿੱਤ ਸਕੱਤਰ ਵਿਕਰਮ ਅਰੋੜਾ, ਖੇਤਰੀ ਸਰਪ੍ਰਸਤ ਸਰਦਾਰ ਸਵਿੰਦਰ ਸਿੰਘ ਗਿੱਲ, ਵਿਸ਼ੇਸ਼ ਮਹਿਮਾਨ ਕੇ.ਕੇ. ਗੁਪਤਾ, ਰੋਹਿਨਤੋਸ਼ ਸ਼ਰਮਾ, ਅਮਿਤ ਗਰਗ, ਖੇਤਰੀ ਸੰਯੁਕਤ ਮਹਾਂਸਕੱਤਰ ਇੰਜੀਨੀਅਰ ਰਾਜਿੰਦਰ ਰਿਸ਼ੀ, ਅਰੁਣ ਕੁਮਾਰ ਮਲਹੋਤਰਾ, ਲਲਿਤ ਮਹਾਜਨ, ਕੁਲਭੂਸ਼ਣ ਖਜੂਰੀਆ, ਅਮਰਜੀਤ ਸਿੰਘ, ਰਮੇਸ਼ ਸ਼ਰਮਾ, ਗੋਪੇਸ਼ਵਰ ਸ਼ਰਮਾ, ਮਨੀਸ਼ਾ ਸ਼ਰਮਾ, ਡਾ. ਮਨੂ ਸ਼ਰਮਾ, ਅਖਿਲੇਸ਼ਵਰ ਸ਼ਰਮਾ, ਅਮਿਤ ਕਾਂਸਲ, ਅਮਰੀਸ਼ ਮਹਾਜਨ, ਸੁਰੇਸ਼ ਸ਼ਰਮਾ, ਹਰੀ ਸਿੰਘ, ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ, ਅਨਿਲ ਵਾਸੁਦੇਵਾ, ਰਾਕੇਸ਼ ਸ਼ਰਮਾ, ਯੋਗੇਸ਼ ਠਾਕੁਰ, ਅਮਿਤ ਡੋਗਰਾ, ਕੁਲਦੀਪ ਕੁਮਾਰ, ਹਰੀ ਕ੍ਰਿਸ਼ਨ ਮਹਾਜਨ, ਨਿਪੁਣ ਮਹਾਜਨ, ਨਵਨੀਤ ਸ਼ਰਮਾ, ਫਲਕ ਸ਼ਰਮਾ, ਪਰਖ, ਧੈਰਿਆ, ਸੰਜੀਵ ਸ਼ਰਮਾ, ਡਾ. ਨਿਤਿਨ, ਡਾ. ਸ਼ਿਵਾਂਗੀ ਸੋਨੀ ਅਤੇ ਡਾ. ਸੰਦੀਪ ਵਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਪਿਛਲੀ ਖ਼ਬਰ ਨਡਾਲਾ ਸੜਕ ’ਤੇ ਦਰਦਨਾਕ ਹਾਦਸਾ, ਟਿੱਪਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਅਗਲੀ ਖ਼ਬਰ ਨਸ਼ੇ ਵਿਚ ਬੇਸੁੱਧ ਨੌਜਵਾਨ ਪ੍ਰਵਾਸੀ ਮਜ਼ਦੂਰ ਦੀ ਮੌਤ