17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚਰਨਜੀਤ ਸਿੰਘ ਚੰਨੀ ਵਲੋਂ ‘ਜਵਾਨੀ ਸੰਭਾਲ ਯਾਤਰਾ’ ਇਕ ਵਾਰ ਮੁਲਤਵੀਂ

ਮਾਨਸਾ, 17 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਸ਼ਿਆਂ ਖਿਲਾਫ...

ਅਜੀਤ ਡੈਸਕ 17-11-2026

ਮਾਨਸਾ, 17 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਸ਼ਿਆਂ ਖਿਲਾਫ ਸ਼ੁਰੂ ਕੀਤੀ ‘ਜਵਾਨੀ ਸੰਭਾਲ ਯਾਤਰਾ’ ਇਕ ਵਾਰ ਮੁਲਤਵੀਂ ਕਰ ਦਿੱਤੀ ਹੈ। ਮੁਲਤਵੀਂ ਦਾ ਕਾਰਨ ਚਮਕੌਰ ਸਾਹਿਬ ਇਲਾਕੇ ਦੇ ਕੋਟ ਨਿਹੰਗ ਦੇ ਯਾਤਰੀ ਦੀ ਤਲਵੰਡੀ ਸਾਬੋ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੱਸਿਆ ਗਿਆ ਹੈ। ਸ. ਚੰਨੀ ਇਸ ਯਾਤਰਾ ਦੇ ਚੱਲਦਿਆਂ ਲਕਸ਼ਮੀ ਨਾਰਾਇਣ ਮੰਦਰ ਮਾਨਸਾ ਵਿਖੇ ਇਕੱਠ ਨੂੰ ਸੰਬੋਧਨ ਕਰਨ ਲਈ ਤਾਂ ਪਹੁੰਚੇ ਪਰ ਉਨ੍ਹਾਂ ਇੰਨਾ ਕਹਿ ਕੇ ਆਪਣੀ ਗੱਲ ਸਮਾਪਤ ਕਰ ਦਿੱਤੀ ਕਿ ਅਫਸੋਸ ਸਾਈਕਲ ਯਾਤਰਾ ਦੇ ਨਾਲ ਬੱਸ ਕਾਫ਼ਲੇ ’ਚ ਸ਼ਾਮਲ ਯਾਤਰੀ ਦਾ ਦਿਹਾਂਤ ਹੋਣ ਕਰ ਕੇ ਇਹ ਮੁਹਿੰਮ ਇੱਥੇ ਰੋਕ ਦਿੱਤੀ ਹੈ।

ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਵੇਂ ਪੀੜਤ ਪਰਿਵਾਰ ਨੇ ਯਾਤਰਾ ਜਾਰੀ ਰੱਖਣ ਲਈ ਕਿਹਾ ਹੈ ਪਰ ਨੌਜਵਾਨ ਦੇ ਸਸਕਾਰ ਉਪਰੰਤ ਹੀ ਕੋਈ ਫੈਸਲਾ ਲੈਣਗੇ।

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਅਗਲੀ ਖ਼ਬਰ 21 ਨਵੰਬਰ ਨੂੰ ਅੰਮ੍ਰਿਤਪਾਲ ਜੇਲ੍ਹ 'ਚੋਂ ਬਾਹਰ ਆਉਣਗੇ