19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਤਾਮਿਲਨਾਡੂ - ਕਿਸਾਨਾਂ ਵਲੋਂ ਕਾਵੇਰੀ ਨਦੀ ਦੀ ਰੇਤ ਚ ਅਰਧ-ਸਮਾਧੀ ਕਰਕੇ ਵਿਲੱਖਣ ਵਿਰੋਧ ਪ੍ਰਦਰਸ਼ਨ

ਤਿਰੂਚਿਰਾਪੱਲੀ (ਤਾਮਿਲਨਾਡੂ), 19 ਨਵੰਬਰ - ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿਚ ਕਿਸਾਨਾਂ ਨੇ ਕਾਵੇਰੀ ਨਦੀ ਦੀ ਰੇਤ ਵਿਚ ਆਪਣੇ ਆਪ ਨੂੰ ਦੱਬ ਕੇ ਮੇਕੇਦਾਤੂ...

ਅਜੀਤ ਡੈਸਕ 19-11-2026

ਤਿਰੂਚਿਰਾਪੱਲੀ (ਤਾਮਿਲਨਾਡੂ), 19 ਨਵੰਬਰ - ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿਚ ਕਿਸਾਨਾਂ ਨੇ ਕਾਵੇਰੀ ਨਦੀ ਦੀ ਰੇਤ ਵਿਚ ਆਪਣੇ ਆਪ ਨੂੰ ਦੱਬ ਕੇ ਮੇਕੇਦਾਤੂ ਡੈਮ ਪ੍ਰੋਜੈਕਟ ਦੇ ਖ਼ਿਲਾਫ਼ ਇਕ ਵਿਲੱਖਣ ਵਿਰੋਧ ਪ੍ਰਦਰਸ਼ਨ ਕੀਤਾ।ਕਿਸਾਨਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ, ਕੇਂਦਰੀ ਮੰਤਰੀ ਐਚ.ਡੀ. ਕੁਮਾਰਸਵਾਮੀ ਅਤੇ ਹੋਰ ਨੇਤਾਵਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜੋ ਮੇਕੇਦਾਤੂ ਡੈਮ ਦੇ ਨਿਰਮਾਣ ਦੀ ਮੰਗ ਕਰ ਰਹੇ ਹਨ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਰਨਾਟਕ ਦੁਆਰਾ ਪ੍ਰਸਤਾਵਿਤ ਮੇਕੇਦਾਤੂ ਡੈਮ ਦਾ ਨਿਰਮਾਣ ਤਾਮਿਲਨਾਡੂ ਦੇ ਡੈਲਟਾ ਖੇਤਰ ਵਿਚ ਖੇਤੀਬਾੜੀ ਅਤੇ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਨੂੰ ਗੰਭੀਰਤਾ ਨਾਲ ਪ੍ਰਭਾਵਤ ਕਰੇਗਾ। ਹਾਲ ਹੀ ਵਿਚ, ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਮੇਕੇਦਾਤੂ ਡੈਮ ਦਾ ਨਿਰਮਾਣ ਕਰਨਾਟਕ ਦਾ ਹੱਕ ਹੈ ਅਤੇ ਕੋਈ ਵੀ ਇਸਨੂੰ ਰੋਕ ਨਹੀਂ ਸਕਦਾ, ਜਿਸ ਨਾਲ ਤਾਮਿਲਨਾਡੂ ਦੇ ਕਿਸਾਨਾਂ ਅਤੇ ਰਾਜਨੀਤਿਕ ਪਾਰਟੀਆਂ ਵਿਚ ਨਾਰਾਜ਼ਗੀ ਹੋਰ ਵਧ ਗਈ ਹੈ।

ਪਿਛਲੀ ਖ਼ਬਰ ਪੀ.ਡਬਲਯੂ.ਡੀ. ਦੀ ਨਿਗਰਾਨੀ ਹੇਠ ਬੀ.ਆਰ.ਓ. ਦੁਆਰਾ ਬਣਾਇਆ ਗਿਆ ਸੀ, ਡਿੱਗਿਆ ਹੋਇਆ ਪੁਲ - ਐਨ.ਐੱਚ.ਏ.ਆਈ. ਅਗਲੀ ਖ਼ਬਰ ਆਂਗਣਵਾੜੀ ਸੈਂਟਰਾਂ ’ਚ ਸਪਲਾਈ ਹੋ ਰਹੇ ਰਾਸ਼ਨ ਦੀ ਮਾੜੀ ਗੁਣਵੱਤਾ ਖ਼ਿਲਾਫ਼ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ