23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਟਰੱਕ ਦੀ ਲਪੇਟ ਚ ਆਉਣ ਨਾਲ ਸਕੂਟਰੀ ਚਾਲਕ ਬਜ਼ੁਰਗ ਔਰਤ ਦੀ ਮੌਤ

ਮਾਹਿਲਪੁਰ (ਹੁਸ਼ਿਆਰਪੁਰ), 23 ਨਵੰਬਰ (ਰਜਿੰਦਰ ਸਿੰਘ) - ਅੱਜ ਬਾਅਦ ਦੁਪਹਿਰ ਮਾਹਿਲਪੁਰ ਦੇ ਮੁੱਖ ਚੌਕ 'ਤੇ ਇਕ ਸਕੂਟਰੀ ਚਾਲਕ 63 ਸਾਲਾ...

ਅਜੀਤ ਡੈਸਕ 23-11-2026

ਮਾਹਿਲਪੁਰ (ਹੁਸ਼ਿਆਰਪੁਰ), 23 ਨਵੰਬਰ (ਰਜਿੰਦਰ ਸਿੰਘ) - ਅੱਜ ਬਾਅਦ ਦੁਪਹਿਰ ਮਾਹਿਲਪੁਰ ਦੇ ਮੁੱਖ ਚੌਕ 'ਤੇ ਇਕ  ਸਕੂਟਰੀ ਚਾਲਕ 63 ਸਾਲਾ ਬਜੁਰਗ ਔਰਤ ਦੀ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਪਿੰਡ ਮਾਹਿਲਪੁਰ ਦੀ ਵਸਨੀਕ ਸਰਬਜੀਤ ਕੌਰ ਕਾਹਲੋ ਆਪਣੀ ਐਕਟਿਵਾ 'ਤੇ ਘਾਰ ਵਾਪਸ ਆ ਰਹੀ ਸੀ ਤਾਂ ਅਚਾਨਕ ਗੜ੍ਹਸ਼ੰਕਰ ਵਲੋਂ ਆ ਰਹੇ ਟਰੱਕ ਦੀ ਲਪੇਟ ਵਿਚ ਆਉਣ ਉਹ ਡਿੱਗ ਪਈ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਮਾਲਪੁਰ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਗਲੀ ਖ਼ਬਰ ਹੁਣ ਤੱਕ ਹੋਈਆਂ ਸਾਰੀਆਂ ਰੈਲੀਆਂ ਦਾ ਰਿਕਾਰਡ ਤੋੜਿਆ ਜਾਵੇਗਾ, ਖ਼ੁਸ਼ਹਾਲ ਪੰਜਾਬ ਮਹਾ ਰੈਲੀ ਵਿਚ - ਮੋਹਿੰਦਰ ਭਗਤ