26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਖੁਸ਼ਹਾਲ ਪੰਜਾਬ ਮਹਾਰੈਲੀ - ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਭਾਜਪਾ ਗੱਠਜੋੜ ਉੱਪਰ ਚੁੱਕੇ ਸਵਾਲ

ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ...

ਅਜੀਤ ਡੈਸਕ 26-11-2026

ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਭਾਜਪਾ ਗੱਠਜੋੜ ਉੱਪਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 25 ਸਾਲਾਂ ਤੋਂ ਸਾਨੂੰ ਬੇਵਕੂਫ ਬਣਾਉਂਦੇ ਰਹੇ। ਅਕਾਲੀ ਭਾਜਪਾ ਸਰਕਾਰ ਵਲੇ ਹੀ ਪੰਜਾਬ ਵਿਚ ਨਸ਼ਾ ਫੈਲਿਆ, ਪੰਜਾਬ 'ਚ ਗੈਂਗਸਟਰ ਆਏ। ਪਹਿਲਾਂ ਇਕ ਦੂਜੇ ਨੂੰ ਗਾਲ਼ਾ ਕੱਢਦੇ ਹਨ ਅੱਜ ਫਿਰ ਇਕੱਠੇ ਹਨ।ਭਾਜਪਾ ਪੰਜਾਬ ਵਿਚ ਨਸ਼ਾ ਤਸਕਰ ਖ਼ਤਮ ਕਰਨ ਦੀ ਗੱਲ ਕਰਦੀ ਹੈ। ਹੁਣ ਭਾਜਪਾ ਨੇ ਨਸ਼ਾ ਤਸਕਰਾਂ ਨਾਲ ਹੀ ਹੱਥ ਮਿਲਾ ਲਿਆ। । 8 ਦਸੰਬਰ ਨੂੰ ਇਨ੍ਹਾਂ ਦੀ ਰੈਲੀ ਹੋ ਰਹੀ ਹੈ ਤੇ ਇਕ ਸਟੇਜ ਤੇ ਮਜੀਠੀਆ, ਸ਼ਾਹ ਤੇ ਕੇਵਲ ਢਿੱਲੋਂ ਬੈਠੇ ਹੋਣਗੇ।ਉਨ੍ਹਾਂ ਕਿਹਾ  3 ਖੇਤੀ ਕਾਨੂੰਨ ਵਾਪਸ ਲਏ ਗਏ ਹਨ ਰੱਦ ਨਹੀਂ ਕੀਤੇ ਗਏ। ਅਕਾਲੀ ਦਲ ਭਾਜਪਾ ਸਰਕਾਰ ਬਣਨ 'ਤੇ ਇਹ ਦੁਬਾਰਾ ਕਿਸਾਨ ਵਿਰੋਧੀ ਬਿੱਲ ਲੈ ਕੇ ਆਉਣਗੇ।
ਕਾਂਗਰਸ ਉੱਪਰ ਤਿੱਖਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ 6 ਮੁੱਖ ਮੰਤਰੀ ਹਨ। ਇਨ੍ਹਾਂ ਨੇ ਪਰਗਟ ਸਿੰਘ ਨੂੰ ਗੋਲ ਹੀ ਨਹੀਂ ਕਰਨ ਦੇਣਾ। ਪਰਗਟ ਸਿੰਘ ਨੂੰ ਕਿਸੇ ਨੇ ਪਾਸ ਨਹੀਂ ਦੇਣਾ।ਚੰਨੀ ਨੇ 111 ਦਿਨ ਆਪਣੇ ਕਰੀਬੀਆਂ ਦੇ ਘਰ ਭਰੇ ਹਨ। ਚੰਨੀ ਦੇ ਭਾਣਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, ਮੁਹੱਲਾ ਕਲੀਨਿਕ ਬਣਾਏ ਗਏ,  ਅਸੀਂ ਨੌਜਵਾਨਾਂ ਨੂੰ 77 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਬਜ਼ੁਰਗ ਮਾਂ ਦਾ ਸੁਪਨਾ ਸਾਡੀ ਸਰਕਾਰ ਨੇ ਪੂਰਾ ਕੀਤਾ ਹੈ ਤੇ ਬਜ਼ੁਰਗ ਮਾਵਾਂ ਨੂੰ ਤੀਰਥ ਅਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ।

ਪਿਛਲੀ ਖ਼ਬਰ ਨਵ ਨਿਯੁਕਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੁਲਦੀਪ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਇੰਨੀ ਵੱਡੀ ਰੈਲੀ ਪੰਜਾਬ ਦੇ ਇਤਿਹਾਸ ਚ ਕਦੇ ਨਹੀਂ ਹੋਈ - ਖੁਸ਼ਹਾਲ ਪੰਜਾਬ ਮਹਾਰੈਲੀ 'ਚ ਕੇਜਰੀਵਾਲ