ਪਟਨਾ, 29 ਅਗਸਤ (ਪੀ. ਟੀ. ਆਈ.)-ਰਾਹੁਲ ਗਾਂਧੀ ਦੀ 'ਵੋਟਰ ਅਧਿਕਾਰ ਯਾਤਰਾ' ਦÏਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਵਿਰੋਧ 'ਚ ਸੱਤਾਧਾਰੀ ਪਾਰਟੀ ਵਲੋਂ ਕੱਢੇ ਗਏ ਮਾਰਚ ਦÏਰਾਨ ਸ਼ੁੱਕਰਵਾਰ ਨੂੰ ਪਟਨਾ 'ਚ ਭਾਜਪਾ ਅਤੇ ਕਾਂਗਰਸ ਵਰਕਰ ਆਪਸ 'ਚ ਭਿੜ ਗਏ | ਸੀਨੀਅਰ ਆਗੂਆਂ ਮੰਤਰੀ ਨਿਤਿਨ ਨਬੀਨ ਤੇ ਸੰਜੇ ਸਰੋਗੀ ਤੇ ਭਾਜਪਾ ਵਿਧਾਇਕ ਸੰਜੀਵ ਚÏਰਸੀਆ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਦੋ ਦਿਨ ਪਹਿਲਾਂ ਦਰਭੰਗਾ 'ਚ ਵਾਪਰੀ ਘਟਨਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ, ਦੋ ਕੁ ਕਿੱਲੋਮੀਟਰ ਦੂਰ ਸੂਬਾ ਕਾਂਗਰਸ ਹੈੱਡਕੁਆਰਟਰ ਸਦਾਕਤ ਆਸ਼ਰਮ ਵੱਲ ਮਾਰਚ ਕੀਤਾ | ਨਬੀਨ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਾਂਗੇ | ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰਾਸ਼ਟਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ |' ਸਦਾਕਤ ਆਸ਼ਰਮ ਦੇ ਗੇਟ ਕਾਂਗਰਸੀ ਵਰਕਰਾਂ ਵਲੋਂ ਅੰਦਰੋਂ ਬੰਦ ਕਰ ਦਿੱਤੇ ਗਏ, ਜਿਨ੍ਹਾਂ ਨੇ ਭਾਜਪਾ ਵਰਕਰਾਂ 'ਤੇ ਪੱਥਰਬਾਜ਼ੀ ਕੀਤੀ | ਪੁਲਿਸ ਦੇ ਦਖ਼ਲ ਨਾਲ ਸਥਿਤੀ ਨੂੰ ਕਾਬੂ 'ਚ ਲਿਆਂਦਾ ਗਿਆ, ਜਿਸਨੇ ਭਾਜਪਾ ਵਰਕਰਾਂ ਨੂੰ ਪਿੱਛੇ ਹਟਣ ਲਈ ਮਨਾ ਲਿਆ | ਪਟਨਾ (ਕੇਂਦਰੀ) ਦੇ ਪੁਲਿਸ ਸੁਪਰਡੈਂਟ ਦੀਕਸ਼ਾ ਨੇ ਦੱਸਿਆ ਕਿ ਇਹ ਇਕ ਮਾਮੂਲੀ ਝੜਪ ਸੀ ਅਤੇ ਸਾਨੂੰ ਦੋਵਾਂ ਪਾਸਿਆਂ ਦੇ ਲੋਕਾਂ ਦੇ ਜ਼ਖਮੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ | ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਉਸ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ | ਇਸ ਦÏਰਾਨ ਕਾਂਗਰਸ ਵਰਕਰਾਂ ਦਾ ਇਕ ਗਰੁੱਪ ਭਾਜਪਾ ਦੀ 'ਗੁੰਡਾਗਰਦੀ' ਦੇ ਵਿਰੋਧ 'ਚ ਸਦਾਕਤ ਆਸ਼ਰਮ ਦੇ ਗੇਟਾਂ ਦੇ ਬਾਹਰ ਧਰਨੇ 'ਤੇ ਬੈਠ ਗਿਆ |
ਪ੍ਰਧਾਨ ਮੰਤਰੀ ਦੇ ਅਪਮਾਨ ਨੂੰ ਲੈ ਕੇ ਭਾਜਪਾ ਨੇ ਕੱਢਿਆ ਮਾਰਚ-ਕਾਂਗਰਸੀ ਵਰਕਰਾਂ ਨਾਲ ਹੋਈ ਝੜਪ
ਅਜੀਤ ਡੈਸਕ
30-08-2025