29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਟਾਂਡਾ-ਹਰਸੀਪਿੰਡ ਸੜਕ 'ਤੇ ਢਿੱਲੀ ਰਫ਼ਤਾਰ ਸੀਵਰੇਜ ਦਾ ਕੰਮ ਹੋਣ ਕਾਰਨ ਲੋਕ ਹੋ ਰਹੇ ਹਨ ਖੱਜਲ ਖ਼ੁਆਰ <br/>

ਟਾਂਡਾ ਵਿਖੇ ਸੜਕ 'ਤੇ ਸੀਵਰੇਜ ਦੇ ਕੰਮ ਕਰਕੇ ਬੰਦ ਹੋਇਆ ਰਸਤਾ | ਤਸਵੀਰ : ਗੁਰਾਇਆ <br/> 30-08-2025
ਟਾਂਡਾ ਉੜਮੁੜ, 29 ਅਗਸਤ (ਕੁਲਬੀਰ ਸਿੰਘ ਗੁਰਾਇਆ)- ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਬਣੀ ਟਾਂਡਾ-ਗੜ੍ਹਦੀਵਾਲਾ ਸੜਕ 'ਤੇ ਸੀਵਰੇਜ ਪਾਉਣ ਦਾ ਕੰਮ ਕਰੀਬ ਦੋ ਮਹੀਨਿਆਂ ਤੋਂ ਢਿੱਲੀ ਚਾਲ ਚੱਲਣ ਕਰਕੇ ਲੋਕਾਂ ਨੂੰ ਪਿੰਡਾਂ ਵਿਚ ਦੀ ਘੁੰਮ ਕੇ ਜਾਣਾ ਪੈ ਰਿਹਾ ਹੈ | ਸਬੰਧਿਤ ਠੇਕੇਦਾਰ ਵਲੋਂ ਇਹ ਕੰਮ ਸੁਸਤ ਚਾਲ ਕਰਨ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ | ਇਸ ਸਬੰਧੀ ਮੁਹੱਲਾ ਤੇ ਇਲਾਕਾ ਵਾਸੀਆਂ ਵਲੋਂ ਇਹ ਮਾਮਲਾ ਕਈ ਵਾਰ ਸੀਵਰੇਜ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਅਧਿਕਾਰੀ ਕੋਈ ਗੰਭੀਰਤਾ ਨਹੀਂ ਦਿਖਾ ਰਹੇ ਜਦਕਿ ਇਹ ਸੜਕ ਵਿਧਾਨ ਸਭਾ ਹਲਕਾ ਉੜਮੁੜ ਦੇ ਸਮੁੱਚੇ ਕੰਢੀ ਇਲਾਕੇ ਨੂੰ ਟਾਂਡਾ ਸ਼ਹਿਰ ਨਾਲ ਜੋੜਨ ਵਾਲੀ ਮੁੱਖ ਸੜਕ ਹੈ | ਇਸ ਮਾਰਗ 'ਤੇ ਖੇਤੀਬਾੜੀ ਦਫ਼ਤਰ, ਆਈ.ਟੀ.ਆਈ., ਸਰਕਾਰੀ ਕਾਲਜ ਵਰਗੇ ਪ੍ਰਮੁੱਖ ਅਦਾਰੇ ਅਤੇ ਸ਼ਹਿਰ ਦੀ ਗੈੱਸ ਏਜੰਸੀ ਹੋਣ ਕਾਰਨ ਇੱਥੇ ਰੋਜ਼ਾਨਾ ਆਉਣ/ਜਾਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਸੀਵਰੇਜ ਵਿਭਾਗ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ 'ਤੇ ਸੀਵਰੇਜ ਦੀਆਂ 13 ਮਨਹੈਲ ਬਣਾਏ ਜਾਣੇ ਹਨ | ਕੰਮ ਦੀ ਰਫ਼ਤਾਰ ਏਨੀ ਮੱਠੀ ਹੈ ਕਿ ਅਜੇ ਦੋ ਮਹੀਨੇ ਵਿਚ ਪੰਜ ਮੈਨਹੋਲ ਹੀ ਬਣ ਸਕੇ ਹਨ ਜਦ ਕਿ ਇੱਥੇ ਮੈਨਹੋਲ ਬਣਾਉਣ ਤੋਂ ਇਲਾਵਾ ਹੋਰ ਬੜਾ ਕੰਮ ਬਾਕੀ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਪ੍ਰਮੁੱਖ ਸੜਕ ਹੋਣ ਕਰਕੇ ਇੱਥੇ ਕੰਮ ਕਰਨ ਦੀ ਚਾਲ ਵਿਚ ਤੇਜ਼ੀ ਲਿਆਂਦੀ ਜਾਵੇ | ਇਸ ਸਬੰਧੀ ਸੀਵਰੇਜ ਵਿਭਾਗ ਦੇ ਐਕਸੀਅਨ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਸਬੰਧੀ ਐੱਸ.ਡੀ.ਓ. ਤੋਂ ਜਾਣਕਾਰੀ ਲੈਂਦਾ ਹਾਂ |

ਪਿਛਲੀ ਖ਼ਬਰ ਜਦੋਂ ਤੱਕ ਬਾਦਲ ਦਲ ਵਾਲੇ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਕੋਈ ਗੱਲਬਾਤ ਨਹੀਂ-ਗਿਆਨੀ ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਅਰੋੜਾ ਵੰਸ਼ ਹੁਸ਼ਿਆਰਪੁਰ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।