29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਦੇਹਰਾ ਗ੍ਰਾਮ ਸਭਾ ਤੇ ਪੰਚਾਇਤ ਮੈਂਬਰਾਂ ਵਲੋਂ ਲੇਬਰ ਪਾਰਟੀ ਦੀ ਅਗਵਾਈ 'ਚ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ <br/>

ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੂੰ ਮੰਗ ਪੱਤਰ ਦਿੰਦੇ ਹੋਏ ਦੇਹਰਾ ਗ੍ਰਾਮ ਸਭਾ ਤੇ ਪੰਚਾਇਤ ਮੈਂਬਰ | <br/> 30-08-2025
ਹੁਸ਼ਿਆਰਪੁਰ, 29 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਬਲਾਕ ਭੂੰਗਾ ਦੇ ਪਿੰਡ ਦੇਹਰਾ ਦੇ ਪੰਚਾਇਤ ਮੈਂਬਰਾਂ ਅਤੇ ਪਿੰਡ ਦੀ ਗ੍ਰਾਮ ਸਭਾ ਵਲੋਂ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੂੰ ਦੇਹਰਾ ਦੀ ਪੰਚਾਇਤ ਸਕੱਤਰ ਵਲੋਂ ਆਪਣੀਆਂ ਮਨਮਰਜ਼ੀਆਂ ਕਰਨ ਅਤੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸਹਿਯੋਗ ਨਾ ਕਰਨ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਾਕ ਭੂੰਗਾ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਸੂਚਨਾ ਅਧਿਕਾਰ ਐਕਟ 2005 ਦੇ ਤਹਿਤ ਸੂਚਨਾ ਮੁਹੱਈਆ ਨਾ ਕਰਵਾਉਣ ਨੂੰ ਲੈ ਕੇ ਸਕੱਤਰ ਦੀ ਬਦਲੀ ਕਰਨ ਲਈ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਗ੍ਰਾਮ ਸਭਾ ਦੇ ਮੀਤ ਪ੍ਰਧਾਨ ਗੁਰਦਿਆਲ ਸਿੰਘ, ਪੰਚਾਇਤ ਮੈਂਬਰ ਅਸ਼ੋਕ ਕੁਮਾਰ, ਪ੍ਰੇਮ ਚੰਦ ਅਤੇ ਅਸ਼ਵਨੀ ਕੁਮਾਰ ਤੇ ਨੰਬਰਦਾਰ ਜਗਨ ਨਾਥ ਨੇ ਦੱਸਿਆ ਕਿ ਉਹ ਪਿੰਡ ਵਿਚ ਗਲੀ ਬਣਾਉਣ ਤੋਂ ਪਹਿਲਾਂ ਗੰਦੇ ਪਾਣੀ ਦੀ ਨਿਕਾਸੀ ਦਾ ਪਾਈਪ ਪਾਉਣਾ ਚਾਹੁੰਦੇ ਸੀ, ਪਰ ਸਕੱਤਰ ਪਹਿਲਾ ਗਲੀ ਬਣਾ ਕੇ ਬਾਅਦ ਵਿਚ ਇਹ ਕੰਮ ਕਰਨਾ ਚਾਹੁੰਦੀ ਸੀ | ਇਸ ਮਸਲੇ ਦੇ ਸਬੰਧ ਵਿਚ ਬੀ.ਡੀ.ਪੀ.ਓ. ਬਲਾਕ ਭੂੰਗਾ ਨੇ ਸਕੱਤਰ ਪੰਚਾਇਤ ਨੂੰ ਲਿਖਤੀ ਹਦਾਇਤ ਵੀ ਕੀਤੀ ਸੀ ਕਿ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਕੰਮ ਕੀਤਾ ਜਾਵੇ,ਪਰ ਪੰਚਾਇਤ ਸਕੱਤਰ ਆਪਣੀਆਂ ਮਨਮਰਜ਼ੀਆਂ ਉੱਤੇ ਉਤਾਰੂ ਹੋ ਰਹੀ ਹੈ ਤੇ ਗ੍ਰਾਮ ਸਭਾ ਅਤੇ ਪੰਚਾਇਤ ਮੈਂਬਰਾਂ ਦੀ ਵੀ ਪ੍ਰਵਾਹ ਨਹੀਂ ਕਰ ਰਹੀ | ਧੀਮਾਨ ਨੇ ਦਸਿਆ ਕਿ ਗ੍ਰਾਮ ਸਭਾ ਵਲੋਂ ਪਬਲਿਕ ਸੂਚਨਾ ਅਫ਼ਸਰ ਬਲਾਕ ਭੂੰਗਾ ਨੂੰ ਜੋ ਕਿ ਸਕੱਤਰ ਪੰਚਾਇਤ ਖ਼ੁਦ ਹੈ ਨੂੰ ਸੂਚਨਾ ਵੀ ਪਾਈ ਹੋਈ ਹੈ ਤੇ ਜੋ ਜਾਣਬੁੱਝ ਕੇ ਡੀ.ਡੀ.ਪੀ.ਓ. ਦੇ ਹੁਕਮਾਂ ਦੇ ਬਾਵਜੂਦ ਸੂਚਨਾ ਵੀ ਮੁਹੱਈਆ ਨਹੀਂ ਕਰਵਾ ਰਹੀ ਤੇ ਗ੍ਰਾਮ ਸਭਾ ਨੂੰ ਜਾਣਬੁੱਝ ਕੇ ਉਲਝਾ ਰਹੀ ਹੈ | ਉਨ੍ਹਾਂ ਸਹਾਇਕ ਕਮਿਸ਼ਨਰ ਨੂੰ ਸਾਰੇ ਮਸਲੇ ਸਬੰਧੀ ਪੂਰੀ ਜਾਣਕਾਰੀ ਦਿੱਤੀ | ਇਸ ਮੌਕੇ ਜਸਵੰਤ ਸਿੰਘ, ਸੋਹਨ ਲਾਲ ਮੀਤ ਪ੍ਰਧਾਨ ਗ੍ਰਾਮ ਸਭਾ, ਰਿੰਪੀ, ਅਸ਼ੋਕ ਕੁਮਾਰ, ਦਰਸ਼ਨ ਲਾਲ ਸਕੱਤਰ ਗ੍ਰਾਮ ਸਭਾ ਅਤੇ ਪ੍ਰਦੀਪ ਚੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਮਚੁਰਾਸੀ ਵਿਖੇ ਬਾਬਾ ਸ਼ਾਮੀ ਸ਼ਾਹ ਯਾਦਗਾਰੀ 300 ਸਾਲਾ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ 'ਤੇ <br/> ਅਗਲੀ ਖ਼ਬਰ ਡੇਰਾ ਮਹਾਨਪੁਰੀ ਸਾਹਰੀ 'ਚ ਸਾਲਾਨਾ ਜੋੜ ਮੇਲਾ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।