10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕੇ.ਏ.ਪੀ. ਸਿਨਹਾ ਚੀਫ਼ ਸੈਕਟਰੀ, ਕਿ੍ਸ਼ਨ ਕੁਮਾਰ ਪਿ੍ੰਸੀਪਲ ਸੈਕਟਰੀ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੌਰਾ <br/>

ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾਨ ਕਰਦੇ ਹੋਏ ਕੇ.ਏ.ਪੀ. ਸਿਨਹਾ ਚੀਫ਼ ਸੈਕਟਰੀ, ਕਿ੍ਸ਼ਨ ਕੁਮਾਰ ਪਿ੍ੰਸੀਪਲ ਸੈਕਟਰੀ ਪੰਜਾਬ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਤੇ ਹੋਰ ਸੀਨੀਅਰ ਅਧਿਕਾਰੀ | ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ <br/> 31-08-2025
ਭੰਗਾਲਾ, 30 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਪੌਂਗ ਡੈਮ ਤਲਵਾੜਾ ਅਤੇ ਚੱਕੀ ਪੁਲ ਪਠਾਨਕੋਟ ਤੋਂ ਆਏ ਪਾਣੀ ਕਾਰਨ ਬਿਆਸ ਦਰਿਆ ਦੇ ਕੰਢੇ ਵਸੇ ਦਰਜਨਾਂ ਪਿੰਡਾਂ 'ਚ ਹੜ੍ਹ ਦਾ ਪਾਣੀ ਆਉਣ ਕਾਰਨ ਜਿੱਥੇ ਲੋਕਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਹਨ, ਉੱਥੇ ਹੀ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਨੂੰ ਮੁੱਖ ਰੱਖਦਿਆਂ ਪਿੰਡ ਮਹਿਤਾਬਪੁਰ, ਕੋਲੀਆਂ 418, ਹਲੇੜ, ਮੋਤਲਾਂ, ਸਨਿਆਲ, ਕੁੱਲੀਆਂ, ਹਲੇੜ ਆਦਿ ਪਿੰਡ ਦਾ ਦੌਰਾ ਕਾਰਨ ਲਈ ਕੇ.ਏ.ਪੀ. ਸਿਨਹਾ ਚੀਫ਼ ਸੈਕਟਰੀ, ਕਿ੍ਸ਼ਨ ਕੁਮਾਰ ਪਿ੍ੰਸੀਪਲ ਸੈਕਟਰੀ ਪੰਜਾਬ, ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ (ਆਈ.ਏ.ਐੱਸ), ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ, ਡਾ. ਅੰਕੁਰ ਮਹਿੰਦਰੂ ਐੱਸ. ਡੀ. ਐਮ. ਮੁਕੇਰੀਆਂ, ਲਖਵਿੰਦਰ ਸਿੰਘ ਤਹਿਸੀਲਦਾਰ ਮੁਕੇਰੀਆਂ, ਡੀ. ਐੱਸ. ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ, ਐਸ. ਐਚ. ਓ. ਜੋਗਿੰਦਰ ਸਿੰਘ ਵਿਸ਼ੇਸ਼ ਦੌਰਾ ਕੀਤਾ | ਇਸ ਮੌਕੇ ਪਿੰਡ ਮੋਤਲਾ ਦੀ ਧੁੱਸੀ ਬੰਨ੍ਹ ਵਿਖੇ ਕਿਸਾਨਾਂ ਵਲੋਂ ਕੇ.ਏ.ਪੀ. ਸਿਨਹਾ ਚੀਫ਼ ਸੈਕਟਰੀ, ਕਿ੍ਸ਼ਨ ਕੁਮਾਰ ਪਿ੍ੰਸੀਪਲ ਸੈਕਟਰੀ ਪੰਜਾਬ ਦੱਸਿਆ ਕਿ ਬਿਆਸ ਦਰਿਆ ਦੇ ਕਿਨਾਰੇ ਤਕਰੀਬਨ ਚਾਰ ਦਰਜਨ ਤੋਂ ਵੱਧ ਪਿੰਡ ਵਸਦੇ ਹਨ, ਜਿਨ੍ਹਾਂ ਨੂੰ ਬਿਆਸ ਦਰਿਆ ਦੇ ਪਾਣੀ ਦੀ ਮਾਰ ਪੈਂਦੀ ਹੈ | ਉਨ੍ਹਾਂ ਦੱਸਿਆ ਕਿ 2023 'ਚ ਵੀ ਪੌਂਗ ਡੈਮ ਤਲਵਾੜਾ ਤੋਂ ਪਾਣੀ ਛੱਡਿਆ ਗਿਆ ਸੀ ਜਿਸ ਕਾਰਨ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਖੇਤਾਂ ਵਿਚ ਤੇ ਘਰਾਂ ਵਿਚ ਪਾਣੀ ਆ ਗਿਆ ਸੀ, ਉਸੇ ਤਰ੍ਹਾਂ ਹੀ ਹੁਣ ਫਿਰ ਤੋਂ ਪਾਣੀ ਲੋਕਾਂ ਦੇ ਖੇਤਾਂ ਵਿਚ ਅਤੇ ਘਰਾਂ ਵਿਚ ਵੜ ਗਿਆ, ਜਿਸ ਨਾਲ ਲੋਕਾਂ ਅਤੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ | ਇਸ ਮੌਕੇ ਗੱਲਬਾਤ ਕਰਦਿਆਂ ਕੇ.ਏ.ਪੀ. ਸਿਨਹਾ ਚੀਫ਼ ਸੈਕਟਰੀ, ਕਿ੍ਸ਼ਨ ਕੁਮਾਰ ਪਿ੍ੰਸੀਪਲ ਸੈਕਟਰੀ ਪੰਜਾਬ ਨੇ ਕਿਹਾ ਕਿ ਬਿਆਸ ਦਰਿਆ ਕਿਨਾਰੇ ਧੁੱਸੀ ਬੰਨ੍ਹਾਂ ਦਾ ਐਸਟੀਮੇਟ ਲਗਾ ਕੇ ਸਰਕਾਰ ਨੂੰ ਦੇਵਾਂਗੇ ਅਤੇ ਇਨ੍ਹਾਂ ਨੂੰ ਪੱਕੇ ਤੌਰ 'ਤੇ ਬਣਾਵਾਂਗੇ | ਇਸ ਮੌਕੇ ਰੋਸ ਪ੍ਰਗਟ ਕਰਦਿਆਂ ਪਿੰਡ ਮਹਿਤਾਬਪੁਰ ਸਰਪੰਚ ਮਨਜਿੰਦਰ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ | ਇਸ ਮੌਕੇ ਕਿਸ਼ਨ ਪਾਲ ਸਿੰਘ ਬਿੱਟੂ, ਲੰਬੜਦਾਰ ਹਰਮਿੰਦਰ ਸਿੰਘ ਹੋਰ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਝੰਗ ਤੋਂ ਬੇਲਾ ਸਰਿਆਣਾ ਨੂੰ ਜਾਣ ਵਾਲੀ ਸੜਕ ਰੁੜ੍ਹੀ <br/> ਅਗਲੀ ਖ਼ਬਰ ਸਹਾਇਕ ਕਿਰਤ ਕਮਿਸ਼ਨਰ ਦੇ ਤਬਾਦਲੇ ਉਪਰੰਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਹੜਤਾਲ ਰੱਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।