ਚੌਲਾਂਗ, 30 ਅਗਸਤ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜ਼ਹੂਰਾ ਵਿਖੇ ਸੀ. ਬੀ. ਜੀ. ਕਪਰੈਸ ਗੈੱਸ ਪਲਾਂਟ ਲਗਾਉਣ ਦੇ ਵਿਰੋਧ ਵਿਚ ਜ਼ਹੂਰਾ ਵਿਖੇ ਇਲਾਕਾ ਨਿਵਾਸੀਆਂ ਵੱਡਾ ਇਕੱਠ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸ਼ਾਲੂ ਜ਼ਹੂਰਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਐਸ. ਡੀ. ਐਮ. ਸਾਹਿਬ ਟਾਂਡਾ ਨੇ ਮੈਨੂੰ ਪਲਾਂਟ ਲਗਾਉਣ ਦੇ ਸਬੰਧੀ ਬੁਲਾਇਆ ਸੀ, ਜਿਸ ਵਿਚ ਉਪਰੋਕਤ ਪਲਾਂਟ ਲਗਾਉਣ ਲਈ ਮਦਦ ਲਈ ਕਿਹਾ ਗਿਆ ਸੀ | ਮੇਰੇ ਵਲੋਂ ਪਿੰਡ ਵਾਸੀਆਂ ਦੀ ਸਲਾਹ ਲੈਣ ਸਬੰਧੀ ਕਿਹਾ ਗਿਆ ਸੀ | ਇਸ ਸਬੰਧੀ ਪਿੰਡ ਦੀ ਪੰਚਾਇਤ ਵਲੋਂ ਇਸ ਪਲਾਂਟ ਨਾਲ ਗੰਦਗੀ, ਮੱਖੀ, ਮੱਛਰ, ਬਿਮਾਰੀਆਂ ਦੇ ਫੈਲਣ, ਇਲਾਕੇ ਵਿਚ ਗੈਸ ਦੇ ਰਿਸਾਓ ਤੇ ਧਮਾਕੇ ਦਾ ਡਰ ਕਿਡਨੀ, ਦਿਲ ਤੇ ਸਾਹ ਦੀਆਂ ਬਿਮਾਰੀਆਂ ਆਦਿ ਦਾ ਡਰ ਬਣਿਆ ਰਹੇਗਾ ਜਿਸ ਸਬੰਧੀ ਅੱਜ ਪੰਚਾਇਤ ਵਲੋਂ ਮਤਾ ਨਾ ਕੇ ਵਿਰੋਧ ਕੀਤਾ ਗਿਆ | ਇਸ ਸਬੰਧੀ ਮੰਗ ਪੱਤਰ ਵੀ ਐਸ ਡੀ ਐਮ ਟਾਂਡਾ ਨੂੰ ਦਿੱਤਾ ਗਿਆ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਲਾਂਟ ਆਬਾਦੀ ਤੇ ਮਿਉਂਸਪਲ ਕਾਊਸਲ ਕੋਲ ਨਹੀਂ ਲੱਗ ਸਕਦਾ ਜਦਕਿ ਜਹੂਰਾ ਪਿੰਡ ਟਾਂਡਾ ਤੇ ਭੋਗਪੁਰ ਤੋਂ ਕੇਵਲ 7 ਕਿੱਲੋਮੀਟਰ ਦੀ ਹੱਦ 'ਤੇ ਹੈ | ਇਹ ਪਲਾਂਟ ਘੱਟੋ-ਘੱਟ 12 ਕਿੱਲੋਮੀਟਰ ਦੂਰੀ 'ਤੇ ਸ਼ਹਿਰ ਤੋਂ ਚਾਹੀਦਾ ਹੈ | ਇਸ ਸਬੰਧੀ ਐਨ. ਆਰ. ਆਈ. ਪਿੰਡ ਦੇ ਨੌਜਵਾਨਾਂ ਨੇ ਵੀ ਇਸ ਪਲਾਂਟ ਦਾ ਵਿਰੋਧ ਕੀਤਾ | ਇਸ ਮੌਕੇ ਅਮਰਜੀਤ ਸਿੰਘ ਚੌਲਾਂਗ, ਚਰਨਜੀਤ ਸਿੰਘ ਡੱਲਾ, ਅਮਿ੍ਤਪਾਲ ਸਿੰਘ ਖਰਲ ਕਲਾਂ, ਬਲਕਾਰ ਸਿੰਘ, ਇੰਦਾ ਜਹੂਰਾ, ਜਹੂਰਾ ਕਾਲੋਨੀ ਦੇ ਸਮੂਹ ਵਾਸੀ, ਹਰਵਿੰਦਰ ਸਿੰਘ ਸੋਨੂੰ, ਸੁਖਦੇਵ ਸਿੰਘ, ਤਾਰਾ ਸਿੰਘ, ਨੰਬਰਦਾਰ ਮਨਦੀਪ ਸਿੰਘ, ਜਸਵਿੰਦਰ ਸਿੰਘ, ਦੀਵਾਨ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਮੋਹਣ ਸਿੰਘ, ਜਸਪ੍ਰੀਤ ਸਿੰਘ, ਟੀਟਾ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ |