ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ੋਨ ਪੱਧਰੀ ਅਥਲੈਟਿਕਸ 'ਚ ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਲੈਵਲਿਨ ਥਰੋ 'ਚ ਅਸ਼ੀਸ਼ ਨੇ ਪਹਿਲਾ ਤੇ ਟਰਿਪਲ ਜੰਪ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੀ ਅਥਲੈਟਿਕਸ 'ਚ ਅੱਠਵੀਂ ਜਮਾਤ ਦੀ ਰਾਜਵੀਰ ਕੌਰ ਨੇ ਡਿਸਕਸ ਥਰੋ ਵਿਚ ਤੀਸਰਾ ਤੇ ਦੌੜਾਂ ਵਿਚ ਵੀ ਤੀਸਰਾ ਸਥਾਨ ਹਾਸਿਲ ਕੀਤਾ | ਰਿਲੇਅ ਰੇਸ 'ਚ ਰਵਨੀਤ, ਪ੍ਰਭਜੋਤ, ਪ੍ਰਤਿੱਗਿਆ ਅਤੇ ਰਾਜਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮੁੱਖ ਅਧਿਆਪਕਾ ਸਿਮਰਤੂ ਰਾਣਾ ਨੇ ਬੱਚਿਆਂ ਅਤੇ ਸਟਾਫ਼ ਨੂੰ ਵਧਾਈਆਂ ਦਿੱਤੀਆਂ | ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ | ਇਸ ਮੌਕੇ ਸਪਨਾ ਸੂਦ, ਅਵਿੰਦਰ ਕੌਰ, ਰਾਜਦੀਪ ਕੌਰ, ਅਨੀਤਾ ਰਾਜ, ਅਮਨਦੀਪ ਕੌਰ, ਪਵਨਦੀਪ ਚੌਧਰੀ, ਕਿਰਨਜੀਤ, ਸੁਖਜਿੰਦਰ ਕੌਰ, ਰਣਦੀਪ ਕੁਮਾਰ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ |