ਕੋਟਫ਼ਤੂਹੀ, 20 ਸਤੰਬਰ (ਅਟਵਾਲ)-ਨੰਗਲ ਕਲਾਂ ਵਿਖੇ ਸਿੱਖ ਕੌਮ ਦੇ ਅਨਮੋਲ ਹੀਰੇ, ਇਲਾਕੇ ਦਾ ਮਾਣ ਸਿਰਮੌਰ ਸੰਗੀਤਕਾਰ, ਕਵੀਰਾਜ, ਜੋਤਸ਼ ਆਚਾਰੀਆ, ਹਰਫਨਮੋਲਾ ਪ੍ਰੋ. ਦਰਸ਼ਨ ਸਿੰਘ 'ਕੋਮਲ' ਦੀ 64 ਵੀਂ ਸਾਲਾਨਾ ਬਰਸੀ ਪ੍ਰੋ. ਦਰਸ਼ਨ ਸਿੰਘ ਕੋਮਲ ਟਰੱਸਟ, ਕੋਮਲ ਸਾਹਿਬ ਦੇ ਪਰਿਵਾਰ 'ਤੇ ਉਨ੍ਹਾਂ ਦੇ ਵਰੋਸਾਏ ਹੋਏ ਸ਼ਾਗਿਰਦਾਂ ਵਲੋਂ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਈ ਜਾ ਰਹੀ ਹੈ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ 'ਚ ਭਾਈ ਗੁਰਮਿੰਦਰ ਸਿੰਘ ਬਾੜੀਆ, ਭਾਈ ਜਗਤ ਸਿੰਘ ਠੱਕਰਵਾਲ, ਭਾਈ ਜਸਵਿੰਦਰ ਸਿੰਘ ਠੱਕਰਵਾਲ, ਭਾਈ ਹਰਜਿੰਦਰ ਸਿੰਘ ਦਾਦੂਵਾਲ, ਭਾਈ ਸੁਖਦੇਵ ਸਿੰਘ ਨਡਾਲੋ, ਬੀਬੀ ਜਤਿੰਦਰ ਕੌਰ ਅਨੰਦਪੁਰ ਸਾਹਿਬ, ਢਾਡੀ ਕਸ਼ਮੀਰ ਸਿੰਘ ਕਾਦਰ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਟਰੱਸਟ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਲਕਸੀਹਾ, ਮਲਕੀਅਤ ਸਿੰਘ ਰਾਣਾ, ਦਿਆਲ ਸਿੰਘ, ਸੁਖਵਿੰਦਰ ਸਿੰਘ, ਬਚਿੱਤਰ ਸਿੰਘ, ਸਤਨਾਮ ਸਿੰਘ, ਚਮਨ ਸਿੰਘ ਲਕਸੀਹਾ, ਨਗਿੰਦਰ ਸਿੰਘ ਪਠਲਾਵਾ, ਹਰਜਿੰਦਰ ਸਿੰਘ, ਮਨਮੋਹਨ ਸਿੰਘ ਆਦਿ ਹਾਜ਼ਰ ਸਨ |