ਜ਼ਿਲ੍ਹੇ ਦੀ ਲੀਡਰਸ਼ਿਪ ਬਣਾਉਣ ਸਮੇਤ ਵਰਕਰਾਂ ਤੋਂ ਲਏ ਸੁਝਾਅ
ਜਗਰਾਉਂ, 30 ਅਗਸਤ (ਗੁਰਦੀਪ ਸਿੰਘ ਮਲਕ)-ਸੂਬਾ ਕਾਂਗਰਸ ਵਲੋਂ 2027 ਦੀਆਂ ਵਿਧਾਨ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਹਾਈਕਮਾਡ ਵਲੋਂ ਲਗਾਤਾਰ ਹੇਠਲੇ ਪੱਧਰ 'ਤੇ ਵਰਕਰਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ | ਜਿਸ ਦੀ ਲੜੀ ਤਹਿਤ ਅੱਜ ਪੰਜਾਬ ਕਾਂਗਰਸ ਵਲੋਂ ਜ਼ਿਲ੍ਹਾ ਲੁਧਿਆਣਾ ਦੀ ਨਿਯੁਕਤ ਕੀਤੀ ਅਬਜ਼ਰਬਰ ਡਾ. ਸ਼ਿਖਾ ਮੀਲ (ਵਿਧਾਇਕ ਰਾਜਸਥਾਨ) ਵਲੋਂ ਵਿਧਾਨ ਸਭਾ ਜਗਰਾਉਂ ਦੇ ਕਾਂਗਰਸ ਸੰਗਠਨ ਨਾਲ ਮੀਟਿੰਗ ਕੀਤੀ | ਇਸ ਮੀਟਿੰਗ 'ਚ ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਸਮੇਤ ਬਲਾਕਾਂ ਦੇ ਪ੍ਰਧਾਨਾਂ ਸਮੇਤ ਹੋਰ ਆਗੂ ਹਾਜ਼ਰ ਸਨ | ਇਸ ਮੌਕੇ ਅਬਜ਼ਰਬਰ ਸ਼ਿਖਾ ਮੀਲ ਨੇ ਕਾਂਗਰਸੀ ਸੰਗਠਨ ਦੇ ਆਗੂਆਂ ਵਲੋਂ ਹਲਕੇ ਦੀ ਫੀਡਬੈਕ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੀਡਰਸ਼ਿੱਪ ਸਬੰਧੀ ਸਵਾਲ ਜਵਾਬ ਕੀਤਾ | ਇਸ ਮੌਕੇ ਉਨ੍ਹਾਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਹੁਣ ਤੋਂ ਜੁੱਟ ਜਾਣ ਲਈ ਸੁਝਾਅ ਦਿੱਤਾ, ਇਸ ਦੇ ਨਾਲ ਹੀ ਹਰੇਕ ਤਰ੍ਹਾਂ ਦੀ ਧੜੇਬੰਦੀ ਤੋਂ ਦੂਰ ਰਹਿ ਕੇ ਰਲ ਮਿਲਕੇ ਵਿਧਾਨ ਸਭਾ ਦੀਆਂ ਤਿਆਰੀ ਕਰਨ ਲਈ ਕਿਹਾ | ਇਸ ਮੌਕੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਬਲਾਕ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਐਡਵੋਕੇਟ ਰਵਿੰਦਰਪਾਲ ਰਾਜੂ, ਸੀਨੀਅਰ ਆਗੂ ਪ੍ਰਸ਼ੋਤਮ ਲਾਲ ਖ਼ਲੀਫਾ, ਗੋਪਾਲ ਸ਼ਰਮਾ, ਰਾਜੇਸ਼ਵਰ ਸਿੰਘ ਸਿੱਧੂ ਤੋਂ ਇਲਾਵਾ ਜਗਰਾਉਂ ਸ਼ਹਿਰ ਦੇ ਕੌਂਸਲਰ, ਹਲਕੇ ਦੇ ਸਰਪੰਚ, ਪੰਚ ਅਤੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |
ਕਾਂਗਰਸ ਦੀ ਜ਼ਿਲ੍ਹਾ ਅਬਜ਼ਰਬਰ ਵਲੋਂ ਜਗਰਾਉਂ ਹਲਕੇ ਦੇ ਸੰਗਠਨ ਨਾਲ ਕੀਤੀ ਮੀਟਿੰਗ
ਅਜੀਤ ਡੈਸਕ
31-08-2025