ਰਾਏਕੋਟ, 30 ਅਗਸਤ (ਬਲਵਿੰਦਰ ਸਿੰਘ ਲਿੱਤਰ)-ਸੂਬੇ ਅੰਦਰ ਹੜ੍ਹਾਂ ਦੇ ਪੈਦਾ ਹੋਏ ਭਿਆਨਕ ਹਾਲਾਤਾਂ ਦੇ ਕਾਰਨ ਹਰ ਇਕ ਵਿਅਕਤੀ ਜਿੱਥੇ ਆਪਣੇ ਤੌਰ 'ਤੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ, ਉੱਥੇ ਹੀ ਸਿਆਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ | ਇੰਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਰਾਏਕੋਟ ਦੇ ਨੇੜਲੇ ਪਿੰਡ ਜਲਾਲਦੀਵਾਲ ਦੇ ਐੱਨ.ਆਰ.ਆਈਜ਼ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਲਿਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਜਦੋਂ ਸਭ ਤਿਆਰੀਆਂ ਹੋਣ ਜਾਣ ਦੇ ਬਾਅਦ ਰਵਾਨਗੀ ਸਮੇਂ 'ਦੀ ਜਲਾਲਦੀਵਾਲ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ' ਤੋਂ ਰਾਸ਼ਨ ਸਮੱਗਰੀ ਲੈ ਕੇ ਜਾਣ ਲਈ ਟਰੈਕਟਰ-ਟਰਾਲੀ ਦੀ ਮੰਗ ਕੀਤੀ ਗਈ ਤਾਂ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਪਿੰਡ-ਵਾਸੀਆਂ ਨੂੰ ਟਰੈਕਟਰ-ਟਰਾਲੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ | ਜਿਸ ਤੋਂ ਖਫ਼ਾ ਹੋਏ ਪਿੰਡ ਵਾਸੀਆਂ ਵਲੋਂ ਸਹਿਕਾਰੀ ਸਭਾ ਦੇ ਮੁੱਖ ਗੇਟ 'ਤੇ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਵਿਵਾਦ ਕਾਰਨ ਪਿੰਡ ਦਾ ਕਿਸਾਨ ਭਾਈਚਾਰਾ 2 ਧੜਿ੍ਹਆਂ ਵਿਚ ਵੰਡਿਆ ਗਿਆ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਜਲਾਲਦੀਵਾਲ, ਸਾਬਕਾ ਸਰਪੰਚ ਜਗਜੀਤ ਸਿੰਘ ਜੱਗਾ ਧਾਲੀਵਾਲ, ਕਰਮਜੀਤ ਸਿੰਘ, ਪ੍ਰਧਾਨ ਦਰਸ਼ਨ ਸਿੰਘ ਢਿੱਲੋਂ, ਬਿੰਦਰ ਸਿੰਘ ਮਾਨ, ਦੀਦਾਰ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪਿੰਡ ਵਾਸੀਆਂ ਵਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਵੱਡਾ ਹਾਅ ਦਾ ਨਾਅਰਾ ਮਾਰਦਿਆਂ ਉਨ੍ਹਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਪ੍ਰੰਤੂ ਦੂਜੇ ਪਾਸੇ ਪਿੰਡ ਦੀ ਖੇਤੀਬਾੜੀ ਸਭਾ ਵਲੋਂ ਰਾਸ਼ਨ ਸਮੇਤ ਹੋਰ ਲੋੜੀਂਦੀ ਸਮੱਗਰੀ ਲੈ ਕੇ ਜਾਣ ਲਈ ਟਰੈਕਟਰ-ਟਰਾਲੀ ਦੇਣ ਤੋਂ ਸਾਫ਼ ਮਨ੍ਹਾ ਕਰਨਾ ਬੜਾ ਮੰਦਭਾਗਾ ਹੈ | ਜਿਸ ਨਾਲ ਪਿੰਡ ਵਾਸੀਆਂ ਵਿਚ ਖੇਤੀਬਾੜੀ ਸਭਾ ਦੇ ਪ੍ਰਬੰਧਕਾਂ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਬੂਟਾ ਸਿੰਘ ਸੰਧੂ, ਬਿੱਲੂ ਸਿੰਘ ਪੰਧੇਰ, ਜੱਸੀ ਸਿੰਘ ਧਾਲੀਵਾਲ, ਜੱਗਾ ਸਿੰਘ ਪੂਨੀਆਂ, ਬਲਵਿੰਦਰ ਸਿੰਘ ਮਰਾਹੜ੍ਹ, ਤਾਰਾ ਸਿੰਘ ਪੂਨੀਆਂ, ਸੁਖਜਿੰਦਰ ਸਿੰਘ ਮਰਾਹੜ੍ਹ, ਸੋਨੀ ਸਿੰਘ ਮੱਲ੍ਹੀ, ਜੰਗ ਸਿੰਘ ਮਰਾਹੜ੍ਹ, ਗੋਰਾ ਸਿੰਘ ਮਰਾਹੜ੍ਹ, ਜਗਰੂਪ ਸਿੰਘ ਸਰਾਂ, ਜੋਤ ਸਿੰਘ ਮਰਾਹੜ੍ਹ, ਬੱਬਲਾ ਸਿੰਘ ਪੂਨੀਆਂ, ਗੁਰਵਿੰਦਰ ਸਿੰਘ ਮਰਾਹੜ੍ਹ, ਲਖਵਿੰਦਰ ਸਿੰਘ, ਬਲਦੇਵ ਸਿੰਘ ਦਿਉਲ ਆਦਿ ਰੋਸ ਪ੍ਰਦਰਸ਼ਨ ਦੌਰਾਨ ਹਾਜ਼ਰ ਸਨ |
-ਮਾਮਲਾ ਸਹਿਕਾਰੀ ਸਭਾ ਵਲੋਂ ਟਰੈਕਟਰ-ਟਰਾਲੀ ਨਾ ਦਿੱਤੇ ਜਾਣ ਦਾ-<br> ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਲਿਜਾਣ ਦੇ ਮਾਮਲੇ 'ਚ ਪਿੰਡ ਦਾ ਕਿਸਾਨ ਭਾਈਚਾਰਾ ਹੋਇਆ ਦੋਫ਼ਾੜ
• ਕੀ ਕਹਿਣਾ ਹੈ ਸਭਾ ਦੇ ਪ੍ਰਧਾਨ ਦਾ- ਉਧਰ ਜਦੋਂ ਇਸ ਮਾਮਲੇ ਸੰਬੰਧੀ 'ਦੀ ਜਲਾਲਦੀਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ' ਦੇ ਪ੍ਰਧਾਨ ਨਿਰੰਜਣ ਸਿੰਘ ਕਾਲਾ ਤੇ ਹੋਰਨਾਂ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਹ ਸੁਸਾਇਟੀ ਤਿੰਨ ਪਿੰਡਾਂ ਦੀ ਸਾਂਝੀ ਸਭਾ ਹੈ, ਜਿਸ ਕਾਰਨ ਉਨ੍ਹਾਂ ਵਲੋਂ ਸਾਰੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਹੀ ਟਰੈਕਟਰ ਟਰਾਲੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ, ਪ੍ਰੰਤੂ ਫਿਰ ਵੀ ਉਹ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ | ਉਨ੍ਹਾਂ ਆਖਿਆ ਕਿ ਸਭਾ ਦੇ ਸਮੂਹ ਮੈਂਬਰਾਂ ਵਲੋਂ ਆਪਣੇ ਨਿੱਜੀ ਟਰੈਕਟਰ-ਟਰਾਲੀ ਦੇਣ ਲਈ ਵੀ ਆਖਿਆ ਗਿਆ ਸੀ, ਪਰ ਪਿੰਡ ਵਾਸ
31-08-2025