15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਘੋਲੀਆ ਖ਼ੁਰਦ ਸਕੂਲ ਜ਼ੋਨ ਪੱਧਰੀ ਫੁੱਟਬਾਲ ਦੇ ਮੁਕਾਬਲੇ 'ਚ ਅੱਵਲ

ਅਜੀਤ ਡੈਸਕ 31-08-2025
ਨਿਹਾਲ ਸਿੰਘ ਵਾਲਾ, 29 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪਿਛਲੇ ਦਿਨੀਂ ਜ਼ੋਨ ਸਮਾਧ ਭਾਈ ਦੇ ਹੋਏ ਖੇਡ ਮੁਕਾਬਲਿਆਂ 'ਚ ਬਾਬਾ ਬਚਨ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੋਲੀਆ ਖ਼ੁਰਦ ਦੀਆਂ ਲੜਕੀਆਂ ਅੰਡਰ ਵਰਗ 14 ਸਾਲ ਨੇ ਫੁੱਟਬਾਲ ਦੇ ਫਾਈਨਲ ਮੈਚ ਦੌਰਾਨ ਚਾਰ ਗੋਲ ਕਰਕੇ ਜਿੱਤ ਪ੍ਰਾਪਤ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ | ਇਸ ਪ੍ਰਾਪਤੀ 'ਤੇ ਸਕੂਲ ਦੀਆਂ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਪਿ੍ੰਸੀਪਲ ਮੈਡਮ ਨੀਨਾ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਪੀ. ਟੀ. ਅਧਿਆਪਕ ਰਾਜਦੀਪ ਸਿੰਘ ਵਲੋਂ ਕਰਵਾਈ ਸਖ਼ਤ ਮਿਹਨਤ ਦਾ ਨਤੀਜਾ ਹੈ | ਮੈਡਮ ਅੰਮਿ੍ਤਪਾਲ ਕੌਰ ਨੇ ਦੱਸਿਆ ਕਿ ਟੀਮ ਦੀ ਅਗਵਾਈ ਕਰ ਰਹੀ ਕੈਪਟਨ ਜਸ਼ਨਦੀਪ ਕੌਰ ਨੇ ਦੋ ਗੋਲ ਕੀਤੇ ਤੇ ਇਸ ਟੀਮ ਨੂੰ ਬੈੱਸਟ ਖਿਡਾਰੀਆਂ ਵਲੋਂ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਘੋਲੀਆ ਖ਼ੁਰਦ ਦੇ ਸੰਤ ਬਾਬਾ ਗੁਲਾਬ ਸਿੰਘ ਵੈੱਲਫੇਅਰ ਤੇ ਸਪੋਰਟਸ ਕਲੱਬ ਦੇ ਪ੍ਰਧਾਨ ਪਵਿੱਤਰ ਸਿੰਘ ਹੈਪੀ, ਵਾਈਸ ਪ੍ਰਧਾਨ ਇਕਬਾਲ ਸਿੰਘ, ਤਜਿੰਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਨੇ ਵੀ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ 'ਰਾਸ਼ਟਰੀ ਖੇਡ ਦਿਵਸ' ਮਨਾਇਆ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਨੇ ਪੰਚਾਇਤ ਸੰਮਤੀ ਦੀਆਂ ਬਣਨ ਵਾਲੀਆਂ ਦੁਕਾਨਾਂ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।