ਜਗਰਾਉਂ, 30 ਅਗਸਤ (ਵਿਨੋਦ ਕੁਮਾਰ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਰੋਟਰੀ ਕਲੱਬ ਦੇ ਅਧੀਨ ਚੱਲ ਰਹੇ ਇੰਟਰੈਕਟ ਕਲੱਬ ਦੇ ਸਕੂਲੀ ਵਿਦਿਆਰਥੀ ਨੇ ਸਕੂਲ, ਆਪਣੇ ਵਲੋਂ ਅਤੇ ਅਧਿਆਪਕ ਸਾਹਿਬਾਨ ਦੇ ਸਹਿਯੋਗ ਸਦਕਾ ਇਕੱਤਰ ਕੀਤੇ ਫੰਡ ਦਾ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਮਨੁੱਖਤਾ ਦੀ ਸੇਵਾ ਹਸਨਪੁਰ ਵਿਖੇ ਲੋੜਵੰਦਾਂ ਦੀ ਮਦਦ ਲਈ ਪਹੁੰਚਦੀਆਂ ਕੀਤੀਆਂ | ਉਨ੍ਹਾਂ ਇਹ ਸੇਵਾ ਇੱਥੋਂ ਦੇ ਪਹਿਲੇ ਪਿ੍ੰਸੀਪਲ ਸਵ: ਡਾ: ਅਮਰਜੀਤ ਕੌਰ ਨਾਜ਼ ਦੀ ਯਾਦ ਨੂੰ ਸਮਰਪਿਤ ਕੀਤੀ | ਇਹ ਕਾਰਜ ਕਲੱਬ ਦੇ ਇੰਚਾਰਜ ਮਿ: ਨਵਜੀਤ ਸਿੰਘ ਅਤੇ ਮਿਸਿਜ਼ ਰਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਹੋਇਆ | ਇਸ ਮੌਕੇ ਸਕੂਲ ਦੇ ਪਿ੍ੰ. ਡਾ. ਨਵਨੀਤ ਕੌਰ ਨੇ ਕਿਹਾ ਕਿ ਡਾ: ਨਾਜ਼ ਦੁਆਰਾ ਚਲਾਏ ਇਸ ਇੰਟਰੈਕਟ ਕਲੱਬ ਨੂੰ ਅਸੀਂ ਹਮੇਸ਼ਾਂ ਚਲਦਾ ਰੱਖਾਂਗੇ ਤੇ ਵਿਦਿਆਰਥੀਆਂ ਨੂੰ ਲੋਕ-ਭਲਾਈ ਕਾਰਜਾਂ ਵੱਲ ਜੋੜ ਕੇ ਮਨੁੱਖਤਾ ਦੀ ਸੇਵਾ ਵੱਲ ਪ੍ਰੇਰਿਤ ਕਰਦੇ ਰਹਾਂਗੇ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਇਸ ਨਾਲ ਵਿਦਿਆਰਥੀਆਂ ਵਿਚ ਆਪਣੇ ਪਰਿਵਾਰ ਪ੍ਰਤੀ ਸਤਿਕਾਰ ਦੀ ਭਾਵਨਾ ਵਧਦੀ ਹੈ | ਸਕੂਲ ਦੇ ਚੇਅਰਮੈਨ ਸ: ਹਰਭਜਨ ਸਿੰਘ ਜੌਹਲ, ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸ: ਰਛਪਾਲ ਸਿੰਘ ਅਤੇ ਸ: ਗੁਰਜਿੰਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਪੂਰਾ ਸਹਿਯੋਗ ਦਿੱਤਾ |