14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਾਮਲਾ ਸਰਕਾਰੀ ਪ੍ਰਾਇਮਰੀ ਸਕੂਲ ਬਸੈਮੀ ਨੂੰ ਜ਼ਿੰਦਾ ਲਗਾਏ ਜਾਣ ਦਾ-<br> ਬੱਚਿਆਂ ਦੇ ਮਾਪੇ ਅਧਿਆਪਕਾਂ ਦੇ ਹੱਕ 'ਚ ਅੱਗੇ ਆਏ <br/>

ਅਜੀਤ ਡੈਸਕ 21-09-2025

ਹੰਬੜਾਂ, 20 ਸਤੰਬਰ (ਮੇਜਰ ਹੰਬੜਾਂ)-ਸਰਕਾਰੀ ਪ੍ਰਾਇਮਰੀ ਸਕੂਲ ਬਸੈਮੀ 'ਚ ਅਧਿਆਪਕਾਂ ਦੀ ਬਦਲੀ ਨੂੰ ਲੈ ਕੇ ਬੀਤੇ ਦਿਨ ਸਕੂਲ ਨੂੰ ਇਕ ਧਿਰ ਵਲੋਂ ਜਿੰਦਾ ਲਗਾਏ ਜਾਣ ਦੇ ਮਾਮਲੇ ਦੀ ਲੱਗੀ ਇਨਕੁਆਰੀ ਦੌਰਾਨ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਮਾਪੇ ਅਧਿਆਪਕਾਂ ਦੇ ਹੱਕ 'ਚ ਅੱਗੇ ਆਏ ਤੇ ਇਨਕੁਆਰੀ ਅਫ਼ਸਰ ਕੋਲ ਆਪਣੇ ਬਿਆਨ ਕਮਲਬੰਦ ਕਰਵਾਏ | ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਜਿਨ੍ਹਾਂ ਵਿਚ ਬਲਵਿੰਦਰ ਸਿੰਘ ਬਿੰਦਰ ਨੇ ਦੱਸਿਆ ਕਿ ਮੇਰਾ ਦੋਹਤਾ ਤੇ ਦੋਹਤੀ ਜਿੱਥੇ ਸਕੂਲ 'ਚ ਪੜ੍ਹਦੇ ਹਨ, ਪਰ ਸਾਨੂੰ ਸਾਡੇ ਬੱਚਿਆਂ ਦੀ ਪੜ੍ਹਾਈ ਵਿਚ ਕੋਈ ਸਮੱਸਿਆ ਨਹੀਂ ਹੈ ਤੇ ਦੋਵੇਂ ਅਧਿਆਪਕ ਬਹੁਤ ਹੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਸਕੂਲ ਦੇ ਵਿਕਾਸ 'ਚ ਵੀ ਵੱਡਾ ਯੋਗਦਾਨ ਪਾਇਆ ਗਿਆ ਹੈ | ਇਸੇ ਤਰ੍ਹਾਂ ਕਮਲਜੀਤ ਕੌਰ, ਪ੍ਰੇਮ ਪਾਲ, ਅਮਰਜੀਤ, ਰਕੇਸ਼ ਦੇਵੀ, ਸ਼ੰਕਰ, ਜੀਤੋ ਸਮੇਤ ਪੰਚਾਇਤ ਮੈਂਬਰ ਰਾਜਵਿੰਦਰ ਸਿੰਘ, ਸੁਰਿੰਦਰ ਬਸੈਮੀ, ਬਲਵਿੰਦਰ ਸਿੰਘ ਬਿੰਦਰ ਸਮੇਤ ਗੁਰਦੁਆਰਾ ਸਾਹਿਬ ਬਸੈਮੀ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਝੱਜ ਨੇ ਕਿਹਾ ਕਿ ਕੁਝ ਲੋਕ ਸਕੂਲ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਸਕੂਲ ਨੂੰ ਜਿੰਦਾ ਲਗਾ ਕੇ ਬੱਚਿਆਂ ਦੇ ਮਨਾ 'ਚ ਵੀ ਖੌਫ਼ ਪੈਦਾ ਕੀਤਾ ਹੈ | ਜਦੋਂ ਕਿ ਅਧਿਆਪਕ ਅਮਰਜੀਤ ਸਿੰਘ ਅਤੇ ਅਧਿਆਪਕਾ ਮੈਡਮ ਸੁਖਜਿੰਦਰ ਕੌਰ ਲੰਮੇ ਸਮੇਂ ਤੋਂ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਂਦੇ ਆ ਰਹੇ ਹਨ ਤੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਅਧਿਆਪਕਾਂ ਵਲੋਂ ਕਰਵਾਈ ਜਾ ਰਹੀ ਪੜ੍ਹਾਈ ਤੋਂ ਸੰਤੁਸ਼ਟ ਹਨ, ਜਿਸ ਸਬੰਧੀ ਲਿਖਤੀ ਤੌਰ 'ਤੇ ਅਸੀਂ ਇਨਕੁਆਰੀ ਅਫ਼ਸਰ ਨੂੰ ਦੱਸ ਚੁੱਕੇ ਹਾਂ | ਉਨ੍ਹਾਂ ਦੱਸਿਆ ਕਿ ਬਸੈਮੀ ਸਕੂਲ 'ਚ ਅਧਿਆਪਕਾਂ ਦੀ ਬਦਲੀ ਸਬੰਧੀ ਇਕ ਧਿਰ ਵਲੋਂ ਦਰਖਾਸਤਬਾਜ਼ੀ ਕੀਤੀ ਜਾ ਰਹੀ ਹੈ ਤੇ ਬਿਨਾਂ ਵਜ੍ਹਾ ਸਕੂਲ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ | ਪ੍ਰਧਾਨ ਗੁਰਨਾਮ ਸਿੰਘ ਝੱਜ ਸਮੇਤ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਅਧਿਆਪਕਾਂ ਦੀ ਬਦਲੀ ਨਹੀਂ ਚਾਹੁੰਦੇ, ਸਗੋਂ ਸਕੂਲ ਦਾ ਮਾਹੌਲ ਖਰਾਬ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹਾਂ | ਜਦੋਂ ਉਕਤ ਮਾਮਲੇ ਸਬੰਧੀ ਦੂਸਰੀ ਧਿਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ |

ਪਿਛਲੀ ਖ਼ਬਰ ਸੁਧਾਰ ਮੰਡੀ ਦੀ ਖਸਤਾ ਹਾਲਤ ਨੇ ਖ਼ਰੀਦ ਪ੍ਰਬੰਧ ਮੁਕੰਮਲ ਹੋਣ ਦੇੇ ਦਾਅਵਿਆਂ ਦੀ ਖੋਲ੍ਹੀ ਪੋਲ <br/> ਅਗਲੀ ਖ਼ਬਰ ਹੈਰੋਇਨ ਅਤੇ ਐਕਟਿਵਾ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।