14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਕਿਯੂ ਡਕੌਂਦਾ (ਧਨੇਰ) ਵਲੋਂ ਪਿੰਡਾਂ 'ਚੋਂ ਵਸਤਾਂ ਇਕੱਤਰ ਕਰਨ ਦਾ ਕੰਮ ਸ਼ੁਰੂੂ <br/>

ਅਜੀਤ ਡੈਸਕ 21-09-2025
ਹਠੂਰ, 20 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਬਲਾਕ ਜਗਰਾਉਂ ਵਲੋਂ ਭੰਮੀਪੁਰਾ ਕਲਾਂ, ਲੱਖਾ, ਚਕਰ, ਹਠੂਰ, ਬੁਰਜ਼ ਕੁਲਾਰਾ, ਬੱਸੂਵਾਲ ਆਦਿ ਪਿੰਡਾਂ 'ਚ ਕਿਸਾਨਾਂ-ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ | ਜਿਸ 'ਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਵਿਸ਼ੇਸ਼ ਤੌਰ 'ਤੇ ਪੁੱਜੇ | ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪੀੜਤਾਂ ਲਈ ਘਰਾਂ ਦੀ ਸਫ਼ਾਈ ਤੇ ਜ਼ਮੀਨਾਂ ਵਾਹੀਯੋਗ ਬਣਾਉਣ ਤੇ ਤਿਆਰ ਕਰਨ ਲਈ ਉਨ੍ਹਾਂ ਦੀ ਸਹਾਇਤਾ ਲਈ ਪਿੰਡਾਂ 'ਚੋਂ ਰੇਹ, ਡੀਜ਼ਲ, ਕਣਕ ਦਾ ਬੀਜ ਅਤੇ ਪਸ਼ੂਆਂ ਲਈ ਫੀਡ, ਚਾਰਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਸਾਰੇ ਦਰਿਆਵਾਂ ਦੇ ਬੰਨ੍ਹ ਕੰਕਰੀਟ ਦੇ ਬਣਾਏ ਜਾਣ | ਦਰਿਆਵਾਂ, ਡੈਮਾਂ 'ਚੋਂ ਸਿਲਟ, ਡਰੇਨਾਂ, ਨਹਿਰਾਂ, ਸੂਇਆਂ ਨੂੰ ਸਾਫ਼ ਕਰਨ, ਹੋਰ ਡੈਮ ਤੇ ਝੀਲਾਂ ਬਣਾਉਣ, ਮੀਂਹ ਦਾ ਪਾਣੀ ਧਰਤੀ 'ਚ ਰੀਚਾਰਜ ਕਰਨ ਦੀ ਮੰਗ ਕੀਤੀ | ਇਸ ਦੇ ਨਾਲ ਹੀ ਹੜ੍ਹਾਂ ਨਾਲ ਹੋਏ ਨੁਕਸਾਨ ਦਾ 70 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ | ਬਿਜਲੀ ਦੇ ਬਿੱਲ, ਸਮੁੱਚੇ ਕਰਜੇ ਰੱਦ ਕਰਨ, ਸਕੂਲੀ ਬੱਚਿਆਂ ਦੀਆ ਫ਼ੀਸਾਂ ਮੁਆਫ਼ ਕਰਨ ਦੇ ਨਾਲ-ਨਾਲ ਮੈਡੀਕਲ ਸਹਾਇਤਾ ਭੇਜਣ ਦੀ ਮੰਗ ਵੀ ਕੀਤੀ | ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰਾ 'ਚ ਇਕ ਮਾਸੂਮ ਬੱਚੇ ਦੇ ਵਹਿਸ਼ੀ ਕਤਲ ਦੀ ਨਿੰਦਾ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਅਤੇ ਕਈਆਂ ਥਾਵਾਂ 'ਤੇ ਪ੍ਰਵਾਸੀਆਂ ਨੂੰ ਪੰਜਾਬ 'ਚੋਂ ਭਜਾਉਣ ਦੀ ਨਿੰਦਾ ਕੀਤੀ | ਇਸ ਮੌਕੇ ਨੰਬਰਦਾਰ ਗੋਪਾਲ ਸਿੰਘ ਭੰਮੀਪੁਰਾ, ਨਿਰਮਲ ਸਿੰਘ ਭੰਮੀਪੁਰਾ, ਬਹਾਦਰ ਸਿੰਘ, ਕਮਲਜੀਤ ਸਿੰਘ, ਅਮਰਜੀਤ ਸਿੰਘ ਬੁਰਜ਼ ਕੁਲਾਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੱਜਿਆਵਤੀ ਜੈਨ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਦਾ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਰੁਜ਼ਗਾਰ ਲਈ ਪੰਜਾਬ ਆਏ ਪ੍ਰਵਾਸੀਆਂ ਦੀ ਖੱਜਲ-ਖੁਆਰੀ ਬੰਦ ਹੋਵੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।