ਜਗਰਾਉਂ, 20 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਨਿਊ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ | ਜਿਸ ਵਿਚ ਰੋਜ਼ਪ੍ਰੀਤ ਕੌਰ 600 ਮੀਟਰ 'ਚ ਪਹਿਲੀ ਪੁਜੀਸ਼ਨ, ਹੁਸਨਦੀਪ ਉੱਪਲ ਨੇ 3000 ਮੀਟਰ ਵਾਕ 'ਚ ਪਹਿਲੀ ਪੁਜੀਸ਼ਨ, ਪ੍ਰਭਜੋਤ ਕੌਰ ਸ਼ਾਟਪੁੱਟ 'ਚ ਪਹਿਲੀ ਪੁਜੀਸ਼ਨ, ਰਾਜਵੀਰ ਕੌਰ ਨੇ ਸ਼ਾਟਪੁੱਟ 'ਚ ਦੂਜੀ ਪੁਜੀਸ਼ਨ, ਰੁਪਿੰਦਰਜੀਤ ਸਿੰਘ ਨੇ ਲੌਂਗ ਜੰਪ 'ਚ ਦੂਸਰਾ ਸਥਾਨ, ਮੱਖਣ ਸਿੰਘ ਨੇ ਹਾਈ ਜੰਪ 'ਚ ਦੂਸਰਾ ਸਥਾਨ ਅਤੇ 80 ਮੀਟਰ ਹਰਡਲਸ ਵਿਚੋਂ ਪ੍ਰਭਸਿਮਰਨ ਸਿੰਘ ਨੇ ਪਹਿਲਾ ਸਥਾਨ, ਗੁਰਚਰਨ ਸਿੰਘ ਸਿਵੀਆ, ਮੱਖਣ ਸਿੰਘ ਅਤੇ ਬਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਹਰਗੁਣਵੀਰ ਸਿੰਘ ਅਤੇ ਪ੍ਰਭਜੋਤ ਕੌਰ ਨੇ ਡਿਸਕਸ ਥਰੋ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਨਰਿੰਦਰਪਾਲ ਕੌਰ, ਐੱਮ.ਡੀ. ਸ: ਪਿਆਰਾ ਸਿੰਘ, ਵਾਈਸ ਮੈਡਮ ਪਰਵਿੰਦਰ ਕੌਰ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ | ਐੱਮ.ਡੀ. ਪਿਆਰਾ ਸਿੰਘ ਨੇ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀ ਜ਼ਿਲ੍ਹਾ ਪੱਧਰੀ ਖੇਡਾਂ 'ਚ ਭਾਗ ਲੈਣਗੇ ਅਤੇ ਜਿੱਤਾਂ ਦਰਜ ਕਰਕੇ ਸਕੂਲ ਦਾ ਨਾਂਅ ਰੋਸ਼ਨ ਕਰਨਗੇ |