14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਕਿਯੂ ਡਕੌਂਦਾ ਵਲੋਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਜਾਰੀ <br/>

ਅਜੀਤ ਡੈਸਕ 21-09-2025
ਰਾਏਕੋਟ, 20 ਸਤੰਬਰ (ਸੁਸ਼ੀਲ)-ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਬੱਲੋਵਾਲ ਤੋਂ ਬਠਿੰਡਾ ਗਰੀਨ ਫੀਲਡ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਸਮੇਂ ਸਰਕਾਰ ਅਤੇ ਪ੍ਰਸ਼ਾਸਨ ਨੇ ਵੱਡਾ ਧੋਖਾ ਕੀਤਾ ਹੈ, ਕਿਉਂਕਿ ਰਾਏਕੋਟ ਤਹਿਸੀਲ ਨਾਲ ਸੰਬੰਧਿਤ ਪਿੰਡ ਹਲਵਾਰਾ ਤੋਂ ਲੈ ਕੇ ਪਿੰਡ ਚੱਕ ਭਾਈਕਾ ਤੱਕ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਉਪਰੰਤ ਬਿਨਾਂ ਕੋਈ ਮੁਆਵਜ਼ਾ ਦਿੱਤੇ ਖੜ੍ਹਾ ਝੋਨਾ ਜਿਸ 'ਤੇ ਲਗਭਗ ਦਸ ਹਜ਼ਾਰ ਪ੍ਰਤੀ ਏਕੜ ਕਿਸਾਨ ਖਰਚ ਕਰ ਚੁੱਕੇ ਸਨ, ਨੂੰ ਖ਼ਰਾਬ ਕਰ ਦਿੱਤਾ ਗਿਆ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਨੇ ਸਾਂਝੇ ਰੂਪ ਵਿਚ ਕੀਤਾ | ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਕਿਸਾਨਾਂ ਦੀਆ ਮੰਗਾਂ ਮੰਨਵਾਉਣ ਲਈ ਪਿੰਡ ਰਾਮਗੜ੍ਹ ਸਿਵੀਆ ਵਿਖੇ ਪੱਕਾ ਅਣਮਿੱਥੇ ਸਮੇਂ ਦਾ ਧਰਨਾ ਲਗਾ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤਿੱਖਾ ਕਰਨ ਲਈ ਵੱਡੇ ਇਕੱਠ ਵੀਂ ਕੀਤੇ ਜਾਣਗੇ | ਇਸ ਸਮੇਂ ਜਗਦੇਵ ਸਿਵੀਆਂ, ਪ੍ਰਧਾਨ ਜਗਦੀਪ ਸਿਵੀਆਂ, ਮੀਤ ਪ੍ਰਧਾਨ ਹਰਮਿੰਦਰ ਬੋਪਾਰਾਏ, ਹਰਪ੍ਰੀਤ ਸਰਪੰਚ ਸਤਬੀਰ ਬੋਪਾਰਾਏ, ਲਖਵੀਰ ਬੋਪਾਰਾਏ, ਮਨਜੀਤ ਬੋਪਾਰਾਏ, ਰਾਜਵਿੰਦਰ ਸਿਵੀਆਂ, ਸੀਰਾ ਬੋਪਾਰਾਏ, ਬਲਕਾਰ ਬੋਪਾਰਾਏ, ਤਾਰਾ ਬੋਪਾਰਾਏ, ਪ੍ਰਭਜੋਤ ਬੋਪਾਰਾਏ, ਚਾਰਲਸ ਸਿਵੀਆਂ, ਗੁਰਵਿੰਦਰ ਸਿਵੀਆਂ, ਗੁਰਿੰਦਰ ਸਿਵੀਆਂ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ਦੀ ਕੱਚਾ ਮਲਕ ਰੋਡ ਬਣਨੀ ਸ਼ੁਰੂ <br/> ਅਗਲੀ ਖ਼ਬਰ ਪਿੰਡ ਸਵੱਦੀ ਪੱਛਮੀ ਵਿਖੇ ਹੜ੍ਹ ਪੀੜਤ ਪਰਿਵਾਰਾਂ ਨੂੰ ਇਯਾਲੀ ਨੇ ਦਿੱਤੀ ਮਾਲੀ ਮਦਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।