12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

22 ਸ੍ਰੀ ਅਖੰਡ ਪਾਠਾਂ ਦੀ ਲੜੀ ਨਾਲ ਸ਼ੁਰੂ ਹੋਇਆ ਗੜ੍ਹੀ ਅਜੀਤ ਸਿੰਘ ਦਾ ਚਾਰ ਦਿਨਾ ਸੱਭਿਆਚਾਰਕ ਤੇ ਛਿੰਝ ਮੇਲਾ

ਅਜੀਤ ਡੈਸਕ 21-09-2025
ਔੜ/ ਝਿੰਗੜਾਂ, 20 ਸਤੰਬਰ (ਕੁਲਦੀਪ ਸਿੰਘ ਝਿੰਗੜ)-22 ਸ੍ਰੀ ਅਖੰਡ ਪਾਠਾਂ ਦੀ ਲੜੀ ਨਾਲ ਚਾਰ ਦਿਨਾ 18ਵਾਂ ਸੱਭਿਆਚਾਰਕ ਤੇ ਛਿੰਝ ਮੇਲਾ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ (ਰਜਿ) ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਇਲਾਕਾ ਨਿਵਾਸੀ ਤੇ ਸਮਾਜ ਸੇਵੀ ਐਨ. ਆਰ. ਆਈ. ਮਹਿੰਦਰ ਸਿੰਘ ਅਣਦੇਹ ਯੂ. ਐਸ. ਏ. ਗੜ੍ਹੀ, ਬਹਾਦਰ ਸਿੰਘ ਗਰਚਾ ਜਰਮਨੀ, ਗਾਇਕ ਤੇ ਨੰਬਰਦਾਰ ਰਾਜ ਕੁਮਾਰ ਦਦਰਾਲ ਕੈਨੇਡਾ, ਸੰਤੋਖ ਸਿੰਘ ਅਣਦੇਹ ਯੂ. ਐਸ. ਏ. ਦਾ ਪਰਿਵਾਰ, ਕੁਲਦੀਪ ਸਿੰਘ ਛੋਕਰ ਯੂ. ਐਸ. ਏ., ਸੰਸਾਰ ਚੰਦ ਧੀਰ ਜਰਮਨੀ, ਹਰਜਿੰਦਰ ਸਿੰਘ ਯੂ. ਕੇ., ਕੁਲਵਿੰਦਰ ਸਿੰਘ ਪੁਰੇਵਾਲ ਹਾਲੈਂਡ, ਬਲਜਿੰਦਰ ਸਿੰਘ ਕੈਨੇਡਾ, ਰੇਸ਼ਮ ਧੀਰ ਗ੍ਰੀਸ, ਬੂਰੀ ਧੀਰ ਗ੍ਰੀਸ, ਸੰਤੋਖ ਸਿੰਘ ਅਣਦੇਹ ਯੂ. ਐੱਸ. ਏ., ਤੀਰਥ ਰਾਮ ਦਦਰਾਲ ਜਰਮਨੀ ਆਦਿ ਐਨ. ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਹੋਇਆ | ਛਿੰਝ ਮੇਲਾ ਕਮੇਟੀ ਦੇ ਮੁੱਖ ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਅਵਤਾਰ ਸਿੰਘ ਦਿਉਲ, ਬਹਾਦਰ ਸਿੰਘ ਗਰਚਾ ਜਰਮਨੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ 21 ਸਤੰਬਰ ਨੂੰ ਪੰਜਾਬ ਸਟਾਈਲ ਲੜਕੀਆਂ, ਲੜਕਿਆਂ ਦੇ ਕਬੱਡੀ ਮੈਚ ਸ਼ਾਮ 3 ਵਜੇ ਕਰਵਾਏ ਜਾਣਗੇ | 22 ਨੂੰ ਰੱਖੇ ਗਏ ਸ੍ਰੀ ਅਖੰਡ ਪਾਠਾਂ ਦੀ ਲੜੀ ਭੋਗ ਪਾਏ ਜਾਣਗੇ | ਦੁਪਹਿਰ 12 ਵਜੇ ਸੱਭਿਆਚਾਰਕ ਮੇਲੇ 'ਚ ਗਾਇਕ ਆਤਮਾ ਬੁੱਢੇਵਾਲੀਆਂ, ਐਸ. ਕੌਰ, ਬਲਜਿੰਦਰ ਰਿੰਪੀ ਤੋਂ ਇਲਾਵਾ ਦੁਨੀਆਂ ਦੇ ਗਾਇਕ ਫਿਰੋਜ਼ ਖਾਨ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ | ਸ਼ਾਮ 5 ਵਜੇ ਛਿੰਝ ਮੇਲੇ ਦਾ ਪਿੜ ਕੱਢਿਆ ਜਾਵੇਗਾ | 23 ਸਤੰਬਰ ਨੂੰ ਸਵੇਰੇ 10 ਵਜੇ ਈਸ਼ੂ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਉਪਰੰਤ ਭਾਰੀ ਛਿੰਝ ਮੇਲਾ ਹੋਵੇਗਾ | ਪਟਕੇ ਦੇ ਜੇਤੂ ਪਹਿਲਵਾਨ ਨੂੰ ਓਪਨ ਜੀਪ ਨਾਲ ਸਨਮਾਨਿਤ ਕੀਤਾ ਜਾਵੇਗਾ | ਮੇਲੇ 'ਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਡਾ. ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਪੁੱਜਣਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਸ਼ਾਮਿਲ ਹੋਣਗੇ ਤੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਰਨਗੇ | ਛਿੰਝ ਮੇਲੇ 'ਚ ਸ਼ਮੂਲੀਅਤ ਕਰਨ ਲਈ ਵਿਦੇਸ਼ 'ਚੋਂ ਵਤਨ ਪਰਤੇ ਸਮਾਜ ਸੇਵੀ ਕੁਲਵਿੰਦਰ ਸਿੰਘ ਪੁਰੇਵਾਲ ਹਾਲੈਂਡ ਦਾ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਦੇ ਪ੍ਰਬੰਧਕਾਂ ਤੇ ਮੈਂਬਰਾਂ ਵਲੋਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਹਰਜਿੰਦਰ ਸਿੰਘ ਯੂ. ਕੇ., ਗੁਦਾਵਰ ਸਿੰਘ ਥਿਆੜਾ, ਮੱਖਣ ਸਿੰਘ ਬਾਠ, ਸਰੂਪ ਲਾਲ ਧੀਰ, ਜਸਪਾਲ ਧੀਰ, ਗੁਰਜਿੰਦਰ ਸਿੰਘ ਅਣਦੇਹ, ਮੋਹਨ ਸਿੰਘ ਖਟਕੜ, ਮੇਜਰ ਸਿੰਘ ਧੀਰ, ਗੋਬਿੰਦ ਸਿੰਘ ਧੀਰ ਪੰਚ, ਬਲਿਹਾਰ ਸਿੰਘ ਅਣਦੇਹ, ਲਖਵਿੰਦਰ ਸਿੰਘ, ਮਾ. ਸਤਨਾਮ ਧੀਰ ਤੋਂ ਇਲਾਵਾ ਸਮੂਹ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮਾਂ ਦੇ ਬਾਵਜੂਦ ਹੜ੍ਹ ਪੀੜਤਾਂ ਲਈ ਨਿਰੰਤਰ ਜਾਰੀ ਰਹੇਗੀ ਰਾਹਤ ਸੇ... ਅਗਲੀ ਖ਼ਬਰ ਪੰਜਾਬੀਆਂ ਤੇ ਪ੍ਰਵਾਸੀਆਂ ਦੇ ਸਾਂਝੇ ਮਾਰਚ 'ਚ ਭਰਵੀਂ ਸ਼ਮੂਲੀਅਤ ਕਰੇਗਾ ਸੰਯੁਕਤ ਕਿਸਾਨ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।