ਬੰਗਾ, 20 ਸਤੰਬਰ (ਧਰਮਵੀਰ ਪਾਲ)-ਆਦਰਸ਼ ਸਕੂਲ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀ. ਆਈ. ਐੱਸ. ਚੰਡੀਗੜ੍ਹ ਬਰਾਂਚ ਦੁਆਰਾ ਸਵੱਛਤਾ ਪਖਵਾੜਾ 2025 ਤਹਿਤ ਸਲੋਗਨ 'ਇਕ ਦਿਨ, ਇਕ ਘੰਟਾ, ਇਕ ਸਾਥ' ਤਹਿਤ ਸੈਮੀਨਾਰ ਲਗਾਇਆ, ਜਿਸ 'ਚ ਬੀ. ਆਈ. ਐੱਸ. ਵਲੋਂ ਫੌਰਨ ਚੰਦ ਰਿਸੋਰਸ ਪਰਸਨ ਦੇ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਇਸ ਮੁਹਿੰਮ ਤਹਿਤ ਸਵੱਛਤਾ ਦਾ ਮੰਤਵ ਤੇ ਇਸਦੇ ਫ਼ਾਇਦੇ ਦੱਸੇ | ਇਸ ਮੌਕੇ ਬੀ. ਆਈ. ਐੱਸ. ਮੈਂਟੋਰ ਜਤਿੰਦਰ ਕੁਮਾਰ ਨੇ ਫੌਰਨ ਚੰਦ ਦੇ ਵਲੋਂ ਦੱਸੇ ਸਵੱਛਤਾ ਪਖਵਾੜਾ ਮੁਹਿੰਮ ਬਾਰੇ ਵਿਦਿਆਰਥੀਆਂ ਨੂੰ ਐਡਰੈੱਸ ਕੀਤਾ | ਪਿ੍ੰਸੀਪਲ ਰੁਪਿੰਦਰ ਕੌਰ ਦੁਆਰਾ ਜਾਗਰੂਕਤਾ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ ਤੇ ਬੀ. ਆਈ. ਐੱਸ. ਵਲੋਂ ਇਸ ਮੁਹਿੰਮ ਲਈ ਆਪਣਾ ਸਕੂਲ ਚੁਣਨ ਲਈ ਧੰਨਵਾਦ ਕੀਤਾ | ਇਸ ਮੌਕੇ ਸੁਖਵਿੰਦਰ ਕੌਰ (ਅੰਗਰੇਜ਼ੀ ਅਧਿਅਪਕਾ) ਤੇ ਹੋਰ ਅਧਿਆਪਕ ਮੌਜੂਦ ਸਨ |