ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਬਲਜਿੰਦਰ ਸਿੰਘ)-ਪਿਛਲੇ ਦਿਨੀਂ ਪੰਜਾਬ ਵਿਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਸਰਹੱਦੀ ਖੇਤਰ ਦੇ ਆਸ਼ਰਮ ਤੇ ਸਕੂਲ ਲਈ ਹੈਲਪਿੰਗ ਹੈਂਡਸ ਵੈੱਲਫੇਅਰ ਐਸੋਸੀਏਸ਼ਨ ਵਲੋਂ ਰਾਹਤ ਸਮਗਰੀ ਭੇਜੀ ਗਈ | ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਅਮਰਬੀਰ ਸਿੰਘ ਚੀਮਾ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਪਿੰਡ ਨੰਗਲ ਸੋਹਲ ਦੇ ਇਕ ਆਸ਼ਰਮ ਤੇ ਸਕੂਲ ਕਮ ਹੋਸਟਲ 'ਆਨੰਦ ਜੀਵਨ ਸੰਸਥਾ' ਵਿਚ ਛੋਟੀਆਂ ਬੱਚੀਆਂ ਲਈ ਗੱਦੇ, ਚਾਦਰਾਂ, ਸ਼ਾੜ, ਕੰਬਲ, ਮੱਛਰਦਾਨੀਆਂ ਅਤੇ ਮੌਸਕੀਟੋ ਦੀ ਸੇਵਾ ਭੇਜੀ ਗਈ ਹੈ | ਉਨ੍ਹਾਂ ਕਿਹਾ ਕਿ ਸੰਸਥਾ ਦੇ ਮੈਂਬਰ ਰਾਜਨ ਰਸ਼ਪਾਲ ਸਿੰਘ ਆਪਣੇ ਸਾਥੀਆਂ ਸਮੇਤ ਉਕਤ ਇਲਾਕੇ 'ਚ ਉੱਥੋਂ ਦੇ ਪਸ਼ੂਆਂ ਦੇ ਇਲਾਜ ਦੀ ਸੇਵਾ ਨਿਭਾਅ ਰਹੇ ਹਨ, ਜਿਸ ਉਪਰੰਤ ਸੰਸਥਾ ਵਲੋਂ ਇਹ ਉਪਰਾਲਾ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ 'ਆਨੰਦ ਜੀਵਨ ਸੰਸਥਾ' ਦੇ ਸੰਚਾਲਕ ਜਸਵਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੈਲਪਿੰਗ ਹੈਂਡਸ ਤੋਂ ਭੁਪਿੰਦਰ ਸਿੰਘ ਵਾਲੀਆ, ਅਮਰਬੀਰ ਸਿੰਘ ਚੀਮਾ, ਰਾਜਨ ਰਸ਼ਪਾਲ ਸਿੰਘ, ਭੁਪਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਖਾਲਸਾ ਬਲੱਡ ਡੋਨੇਟ ਯੂਨਿਟ ਤੋਂ ਵੈਟਰਨਰੀ ਡਾ: ਸਰਬਜੀਤ ਸਿੰਘ ਭੁੱਲਰ, ਅਮਨਦੀਪ ਸਿੰਘ, ਹਰਜੋਤ ਸਿੰਘ ਖਾਲਸਾ, ਰਣਨੀਕ ਸਿੰਘ, ਜਗਪ੍ਰੀਤ ਸਿੰਘ ਧਾਮੀ, ਮਨਦੀਪ ਸਿੰਘ ਮਨੂੰ ਵੀ ਹਾਜ਼ਰ ਸਨ |