ਪਟਿਆਲਾ, 20 ਸਤੰਬਰ (ਅ.ਸ. ਆਹਲੂਵਾਲੀਆ)-ਭਾਰਤ ਸਰਕਾਰ ਦੇ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣ ਯੋਗ ਊਰਜਾ ਰਾਜ ਮੰਤਰੀ ਸ੍ਰੀਪਦ ਨਾਇਕ ਦਾ ਪਟਿਆਲਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸ੍ਰੀਪਦ ਨਾਇਕ ਨੇ ਮੌਜੂਦਾ ਹੜ੍ਹ ਆਫ਼ਤ ਦੀਆਂ ਸਥਿਤੀਆਂ ਦਾ ਜਾਇਜ਼ਾ ਲੈਣ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ ਦਾ ਦੌਰਾ ਕੀਤਾ | ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਭਾਵਸ਼ਾਲੀ ਰਾਹਤ ਅਤੇ ਪੁਨਰਵਾਸ ਉਪਾਵਾਂ ਲਈ ਕੇਂਦਰ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ | ਇਸ ਮੌਕੇ ਭਾਜਪਾ ਪਟਿਆਲਾ ਲੀਡਰਸ਼ਿਪ ਨੇ ਮਾਨਯੋਗ ਮੰਤਰੀ ਦਾ ਉਨ੍ਹਾਂ ਦੇ ਤੁਰੰਤ ਦੌਰੇ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਚਿੰਤਾ ਲਈ ਧੰਨਵਾਦ ਕੀਤਾ | ਰਾਜ ਮੰਤਰੀ ਦਾ ਸਵਾਗਤ ਕਰਨ ਮੌਕੇ ਵਿਜੇ ਕੂਕਾ ਪ੍ਰਧਾਨ ਭਾਜਪਾ ਪਟਿਆਲਾ ਤੇ ਉਨ੍ਹਾਂ ਦੇ ਟੀਮ ਮੈਂਬਰਾਂ ਨਕੁਲ ਸੋਫਤ ਪ੍ਰਧਾਨ ਆਈ.ਟੀ. ਸੈੱਲ, ਹਰਦੇਵ ਬੱਲੀ ਜਨਰਲ ਸਕੱਤਰ, ਨਿਖਿਲ ਕਾਕਾ ਯੂਥ ਪ੍ਰਧਾਨ, ਇੰਦਰ ਨਾਰੰਗ ਮੰਡਲ ਪ੍ਰਧਾਨ, ਵਿਜੇ ਸ਼ਰਮਾ, ਰਾਕੇਸ਼ ਮਹਿਤਾ ਹਾਜ਼ਰ ਸਨ |