15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਮੌਕੇ ਸੇਵਾ ਮੁਹਿੰਮ ਸ਼ੁਰੂ

ਅਜੀਤ ਡੈਸਕ 21-09-2025
ਬਸੀ ਪਠਾਣਾਂ, 20 ਸਤੰਬਰ (ਯਤਿੰਦਰ ਮੌਦਗਿਲ)-ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਵਸ ਨੂੰ ਸਮਰਪਿਤ ਸੇਵਾ ਪਖਵਾੜੇ ਦੀ ਸ਼ੁਰੂਆਤ ਪ੍ਰਧਾਨ ਓਮ ਗੋਤਮ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਚ ਸਫ਼ਾਈ ਕਰਕੇ ਕੀਤੀ ਗਈ | ਜਿਸ 'ਚ ਐਸ.ਸੀ. ਮੋਰਚਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ, ਐਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਸਾਬਕਾ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਵੀ ਸ਼ਾਮਿਲ ਹੋਏ | ਭਾਜਪਾ ਆਗੂਆਂ ਨੇ ਕਿਹਾ ਕਿ ਇਹ ਸੇਵਾ ਮੁਹਿੰਮ 2 ਅਕਤੂਬਰ ਤੱਕ ਜਾਰੀ ਰਹੇਗੀ | ਜਿਸ 'ਚ ਸਫ਼ਾਈ ਦੇ ਨਾਲ ਖ਼ੂਨਦਾਨ ਕੈਂਪ, ਸਿਹਤ ਚੈੱਕਅਪ ਕੈਂਪ ਅਤੇ ਇਕ ਰੁੱਖ ਮਾਂ ਦੇ ਨਾਮ ਲੜੀਵਾਰ ਪ੍ਰੋਗਰਾਮ ਵੀ ਜਾਰੀ ਰਹੇਗਾ ਇਸ ਮੌਕੇ ਮੰਡਲ ਦੇ ਮੀਤ ਪ੍ਰਧਾਨ ਮਾਸਟਰ ਪ੍ਰਕਾਸ਼ ਸਿੰਘ, ਕੁਲਦੀਪ ਪਾਠਕ, ਰਕੇਸ਼ ਰਬੜ, ਰਜਿੰਦਰ ਸ਼ਰਮਾ ਧੁੰਦਾ, ਸੋਹਨ ਲਾਲ ਮੇਨਰੋ, ਜਨਰਲ ਸਕੱਤਰ ਨਰਵੀਰ ਧੀਮਾਨ, ਤਰੁਣ ਸੇਠੀ, ਵਿਸ਼ਾਲ ਸੱਪਲ, ਸੁਖਦੇਵ ਸਿੰਘ ਮੰਡਲਾਂ, ਅੰਕੁਸ਼ ਖੱਤਰੀ, ਯੁਵਾ ਮੋਰਚਾ ਪ੍ਰਧਾਨ ਸਈਾਅਮ ਪਾਠਕ, ਰੋਬਿਨ ਮੰਡਲਾਂ, ਸੰਦੀਪ ਸਿੰਗਲਾ, ਕਮਲਜੀਤ, ਜਤਿੰਦਰ ਸਿੰਘ ਦਮਹੇੜੀ, ਜਸਵੰਤ ਸਿੰਘ, ਪਰਮਜੀਤ ਸਿੰਘ, ਦੀਪਾ ਦਮਹੇੜੀ, ਚੁੰਨੀ ਕਲਾਂ ਮੰਡਲ ਪ੍ਰਧਾਨ ਮੋਹਨ ਸਿੰਘ, ਗੌਰਵ, ਚੰਦਨ ਚਾਵਲਾ, ਮਾਧਵ, ਹਰਮਨ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਤਾਂ ਸ਼ੁਰੂ ਪਰ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਨਹੀਂ-ਰਾਜੂ ਖੰਨਾ ਅਗਲੀ ਖ਼ਬਰ ਸ੍ਰੀ ਰਾਮਲੀਲ੍ਹਾ ਕਮੇਟੀ ਨੇ ਝੰਡੇ ਦੀ ਰਸਮ ਨਾਲ ਕੀਤੀ ਸਮਾਗਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।