27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਿੰਡ ਸਿੰਬਲੀ ਦਾ ਬਾਬਾ ਸੁਰਗਲ ਦੇਵ ਸਾਲਾਨਾ ਸਿੰਝ ਮੇਲਾ ਸਫ਼ਲਤਾ ਪੂਰਵਕ ਹੋਇਆ ਸੰਪੰਨ

ਅਜੀਤ ਡੈਸਕ 30-08-2025
ਘਰੋਟਾ, 29 ਅਗਸਤ (ਸੰਜੀਵ ਗੁਪਤਾ)-ਚੱਕੀ ਦਰਿਆ ਕਿਨਾਰੇ ਪੈਂਦੇ ਪਿੰਡ ਸਿੰਬਲੀ ਗੁੱਜਰਾਂ ਵਿਖੇ ਬਾਬਾ ਸੁਰਗਲ ਦੇਵ ਸਲਾਨਾ ਛਿੰਝ ਮੇਲਾ ਸਫ਼ਲਤਾ ਪੂਰਵਕ ਸੰਪੰਨ ਹੋਇਆ | ਜਿਸ ਵਿਚ ਵੱਡੀ ਗਿਣਤੀ ਵਿਚ ਪਹਿਲਵਾਨਾਂ ਇਲਾਕਾ ਨਿਵਾਸੀਆਂ ਨੇ ਭਾਗ ਲੈ ਕੇ ਕੁਸ਼ਤੀਆਂ ਦਾ ਆਨੰਦ ਉਠਾਇਆ | ਫਾਈਨਲ ਕੁਸ਼ਤੀ ਮੁਕਾਬਲਾ ਮੇਜਰ ਡੇਰਾ ਬਾਬਾ ਨਾਨਕ ਅਤੇ ਭੋਲੂ ਪਹਿਲਵਾਨ ਦਿੱਲੀ ਵਿਚਕਾਰ ਹੋਇਆ | ਜਿਸ ਵਿਚ ਲੰਬੇ ਸੰਘਰਸ਼ ਉਪਰੰਤ ਮੇਜਰ ਜੇਤੂ ਰਿਹਾ | ਇਸ ਤਰ੍ਹਾਂ ਛੋਟੀ ਮਾਲੀ ਵਿਚ ਮੱਖਣ ਅਤੇ ਗੋਰਾ ਪੱਟੀ ਵਿਚਕਾਰ ਮੁਕਾਬਲਾ ਹੋਇਆ, ਜਿਹੜਾ ਸੰਘਰਸ਼ ਉਪਰੰਤ ਬਰਾਬਰ 'ਤੇ ਰਿਹਾ | ਇਸ ਤਰ੍ਹਾਂ ਰੋਹਿਤ ਨੇ ਗਿੰਦਾ, ਸਾਬੂ ਨੇ ਜਤਿੰਦਰ, ਸੂਰਜ ਨੇ ਮਿੱਠੂ, ਯੂਹੀ ਦਿੱਲੀ ਨੇ ਰੋਸ਼ੀ, ਜਕੂਬ ਸਿੰਬਲੀ ਨੇ ਕਰਨ ਗੁਜਰਾਤ, ਰੋਹਿਤ ਸਿੰਬਲੀ ਨੇ ਰਵੀ, ਮਨੀ ਜਲੰਧਰ ਨੇ ਠੰਡੂ ਸਿੰਬਲੀ, ਕੁਲਦੀਪ ਨੇ ਰੋਹਿਤ, ਮੋਹਿਤ ਨੇ ਸੁਰਜੀਤ, ਦਲੀਪ ਨੇ ਰੋਹਿਤ ਨੂੰ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਸਰਪੰਚ ਰਜੇਸ਼ ਸਿੰਘ ਅਤੇ ਛਿੰਝ ਕਮੇਟੀ ਅਹੁਦੇਦਾਰਾਂ ਵਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਉਨ੍ਹਾਂ ਇਸ ਮੌਕੇ ਕਿਹਾ ਮੇਲੇ ਪੰਜਾਬ ਦੇ ਸੱਭਿਅਤਾ ਸੰਸਕਿ੍ਤੀ ਦੀ ਪਹਿਚਾਣ ਹਨ | ਸਾਨੂੰ ਸਾਰਿਆਂ ਨੂੰ ਇਨ੍ਹਾਂ ਨੂੰ ਸਫਲ ਬਣਾਉਣ ਲਈ ਆਪਣਾ ਬਣਦਾ ਸਹਿਯੋਗ ਕਰਨਾ ਚਾਹੀਦਾ | ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਖੇਡ ਮੇਲਿਆਂ ਤੋਂ ਪ੍ਰੇਰਨਾ ਲੈ ਕੇ ਸਿਹਤਮੰਦ ਸਮਾਜ ਦੇ ਨਿਰਮਾਣ ਦੇ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੰਕਲਪ ਵੀ ਕਰਵਾਇਆ ਗਿਆ | ਇਸ ਮੌਕੇ ਜਗਰੇਲ ਸਿੰਘ, ਸੁਰਜੀਤ ਸਿੰਘ, ਸੁਭਾਸ਼ ਸਿੰਘ, ਰਕੇਸ਼ ਕੁਮਾਰ, ਦਰਸ਼ਨ ਸਿੰਘ, ਸੁਰਜੀਤ ਸਿੰਘ, ਰੱਜਤ ਸਿੰਘ, ਜੋਗਿੰਦਰ ਸਿੰਘ, ਹਰਦੇਵ ਸਿੰਘ, ਅਸ਼ੋਕ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ -ਕੋਹਲੀਆਂ ਪਿੰਡ ਦਾ ਦਰਦ-ਬੱਚਿਆਂ ਦੇ ਘਰ ਰਾਵੀ 'ਚ ਸਮਾ ਰਹੇ-ਮਾਵਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਗਲੀ ਖ਼ਬਰ ਪਠਾਨਕੋਟ 'ਚ ਆਰ.ਪੀ. ਸ਼ਰਮਾ ਨੂੰ ਭਰਵੇਂ ਇਕੱਠ ਨੇ ਦਿੱਤੀ ਅੰਤਿਮ ਵਿਦਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।