ਘਰੋਟਾ, 29 ਅਗਸਤ (ਸੰਜੀਵ ਗੁਪਤਾ)-ਪਿੰਡ ਹੈਬੋ ਵਿਖੇ ਬਾਬਾ ਪੰਜ ਪੀਰ ਦੇ ਸਥਾਨ 'ਤੇ ਪਿੰਡ ਦੇ ਨੌਜਵਾਨਾਂ ਵਲੋਂ ਫ਼ਰਸ਼ ਨਿਰਮਾਣ ਦੀ ਸੇਵਾ ਆਰੰਭ ਕੀਤੀ ਗਈ, ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ | ਇਹ ਜਾਣਕਾਰੀ ਪਿੰਡ ਦੇ ਸਰਪੰਚ ਜਿੰਮੀ ਨੇ ਦਿੱਤੀ | ਸਰਪੰਚ ਜਿੰਮੀ ਨੇ ਕਿਹਾ ਕਿ ਬਾਬਾ ਪੰਜ ਪੀਰ ਦਾ ਸਥਾਨ ਪਿੰਡ ਵਾਸੀਆਂ ਦੇ ਲਈ ਸ਼ਰਧਾ ਦਾ ਕੇਂਦਰ ਤੇ ਕਾਫ਼ੀ ਸੰਖਿਆ ਵਿਚ ਸ਼ਰਧਾਲੂ ਆਉਂਦੇ ਹਨ | ਫ਼ਰਸ਼ ਨੂੰ ਪੱਕਾ ਕਰਨ ਦਾ ਕੰਮ ਪਿੰਡ ਦੇ ਸਹਿਯੋਗ ਦੇ ਨਾਲ ਆਰੰਭਿਆ ਗਿਆ ਹੈ, ਤਾਂ ਕਿ ਸ਼ਰਧਾਲੂਆਂ ਨੂੰ ਪੇਸ਼ ਆਉਂਦੀ ਸਮੱਸਿਆ ਦਾ ਹੱਲ ਹੋ ਸਕੇ | ਇਸ ਮੌਕੇ ਅੰਗਦ ਸਿੰਘ, ਅਭੇ ਕੁਮਾਰ, ਨਵ ਫੌਜੀ, ਸ਼ਮੀ ਕੁਮਾਰ, ਕਿ੍ਸ਼ਨਾ, ਗੋਲੂ, ਕੋਨਾ, ਅਬੇ, ਵੰਸੂ ਸਲਾਰੀਆ ਆਦਿ ਹਾਜ਼ਰ ਸਨ |