13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼ <br/>

ਅਜੀਤ ਡੈਸਕ 31-08-2025
ਵਡਾਲਾ ਗ੍ਰੰਥੀਆਂ, 30 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਸੰਨ 1484 ਵਿਚ ਭਾਦਰੋਂ ਮਹੀਨੇ ਦੀ ਸ਼ਕਲ ਕਾਲ ਦੀ ਸੱਤਵੀਂ ਨੂੰ ਜਦੋਂ ਬਟਾਲਾ ਸ਼ਹਿਰ ਵਿਖੇ ਵਿਆਹੁਣ ਲਈ ਆਏ ਤਾਂ ਇਸ ਨਾਲ ਜੁੜੀ ਹੋਈ ਮਿਥ ਅਨੁਸਾਰ ਵਿਆਹ ਤੋਂ ਅਗਲੇ ਦਿਨ ਉਹ ਬਟਾਲਾ ਦੇ ਉੱਤਰ ਵਾਲੇ ਪਾਸੇ 8 ਕਿੱਲੋਮੀਟਰ ਦੂਰੀ ਤੇ ਖੇਤਾਂ ਵਿਚ ਗਏ ਤਾਂ ਇਥੇ ਉਨ੍ਹਾਂ ਨੂੰ ਸ਼੍ਰੋਮਣੀ ਸਾਧੂ ਰੈਣ ਜੀ ਇਸ ਸਥਾਨ ਉੱਪਰ ਮਿਲੇ, ਇਹ ਸਾਧੂ ਉਨ੍ਹਾਂ ਸਾਧੂਆਂ ਵਿਚੋਂ ਇਕ ਸਨ, ਜਿਨ੍ਹਾਂ ਨਾਲ ਗੁਰੂ ਜੀ ਨੇ 20 ਰੁਪਏ ਦਾ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ, ਜਦੋਂ ਗੁਰੂ ਜੀ ਉਸ ਸਾਧੂ ਨੂੰ ਮਿਲਣ ਉਪਰੰਤ ਜਾਣ ਲੱਗੇ ਤਾਂ ਉਨ੍ਹਾਂ ਗੁਰੂ ਸਾਹਿਬ ਜੀ ਤੋਂ ਕੋਈ ਨਿਸ਼ਾਨੀ ਦੀ ਮੰਗ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਉਸ ਵੇਲੇ ਫਲਾਹੀ ਦੇ ਦਾਤਣ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਹ ਹੀ ਫਲਾਹੀ ਦੀ ਦਾਤਣ ਜ਼ਮੀਨ ਵਿਚ ਲਗਾ ਦਿੱਤੀ ਤੇ ਕਿਹਾ ਕਿ ਇਹ ਇਕ ਫਲਾਹੀ ਦਾ ਦਰੱਖਤ ਸਾਡੇ ਇੱਥੇ ਆਉਣ ਦੀ ਨਿਸ਼ਾਨੀ ਹੋਵੇਗਾ | ਹੁਣ ਇੱਥੇ ਗੁਰਦੁਆਰਾ ਸਾਹਿਬ ਦੀ ਇਕ ਵਿਸ਼ਾਲ ਇਮਾਰਤ ਲੰਗਰ ਹਾਲ ਦੀਵਾਨ ਹਾਲ ਸਰੋਵਰ ਬਣਾਇਆ ਗਿਆ ਹੈ, ਜਿੱਥੇ ਫਲਾਹੀ ਦਾ ਦਰਖ਼ਤ ਅੱਜ ਵੀ ਮੌਜੂਦ ਹੈ | ਇਸ ਪਾਵਨ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਗੁਰਮੁਖ ਸਿੰਘ, ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਝੰਡਾ ਸਿੰਘ ਵਲੋਂ ਵਰਸੋਏ ਸੰਤ ਬਾਬਾ ਬਸਤਾ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਕੇ ਗੁਰਦੁਆਰਾ ਸਾਹਿਬ ਦੀ ਸੁੰਦਰ ਤੇ ਵਿਸ਼ਾਲ ਇਮਾਰਤ, ਸਰੋਵਰ, ਲੰਗਰ ਹਾਲ, ਦੀਵਾਨ ਹਾਲ ਆਦਿ ਦਾ ਨਿਰਮਾਣ ਕਰਵਾਇਆ, ਜਿਸ ਉਪਰੰਤ ਕਾਰ ਸੇਵਾ ਮੁਖੀ ਬਾਬਾ ਹਜੂਰਾ ਸਿੰਘ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਦਿਆਂ ਗੁਰਦੁਆਰਾ ਬਿਸ਼ਰਾਮ ਬਾਬਾ ਬਸਤਾ ਸਿੰਘ ਜੀ, ਗੁਰਦੁਆਰਾ ਦਮਦਮਾ ਸਾਹਿਬ ਮਨੋਹਰਪੁਰ, ਗੁਰਦੁਆਰਾ ਮੱਕਾ ਸਾਹਿਬ ਲੀਲ ਕਲਾਂ ਅਤੇ ਡੇਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਾਰ ਸੇਵਾ ਕਰਵਾ ਕੇ ਸੁੰਦਰ ਅਤੇ ਵਿਸ਼ਾਲ ਇਮਾਰਤਾਂ ਬਣਵਾਈਆਂ | ਅੱਜ ਕੱਲ੍ਹ ਇਨ੍ਹਾਂ ਅਸਥਾਨਾਂ ਦਾ ਪ੍ਰਬੰਧ ਕਾਰ ਸੇਵਾ ਮੁਖੀ ਬਾਬਾ ਦਲੇਰ ਸਿੰਘ ਵਲੋਂ ਕੀਤੀ ਜਾ ਰਹੀ ਹੈ | ਗੁਰਦੁਆਰਾ ਫਲਾਹੀ ਸਾਹਿਬ ਵਿਖੇ ਰੋਜ਼ਾਨਾ ਖਾਸ ਕਰਕੇ ਸੰਗਰਾਂਦ, ਮੱਸਿਆ, ਐਤਵਾਰ ਅਤੇ ਹੋਰ ਦਿਨ ਤੇ ਤਿਉਹਾਰਾਂ ਵੇਲੇ ਵੱਡੀ ਤਾਦਾਦ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ | ਹਰੇਕ ਸਾਲ ਵਾਂਗ ਇਸ ਵਾਰ ਵੀ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਡਾਲਾ ਗ੍ਰੰਥੀਆਂ (ਬਟਾਲਾ-ਕਾਦੀਆਂ ਰੋਡ) ਵਿਖੇ ਅੱਜ 31 ਅਗਸਤ ਨੂੰ ਸਾਲਾਨਾ ਭਾਰੀ ਜੋੜ ਮੇਲਾ ਲੱਗ ਰਿਹਾ ਹੈ, ਜਿਸ ਵਿਚ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ, ਕੀਰਤਨੀ ਜਥੇ, ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ |

ਪਿਛਲੀ ਖ਼ਬਰ ਅੱਚਲ ਸਾਹਿਬ ਵਿਖੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਮੈਂਬਰ ਪਾਰਲੀਮੈਂਟ ਚੱਬੇਵਾਲ ਨੂੰ ਜਥੇ. ਜੱਸਲ ਨੇ ਕੀਤਾ... ਅਗਲੀ ਖ਼ਬਰ ਬੀ.ਐੱਮ.ਐੱਸ.ਐੱਮ. ਕਾਲਜ ਆਫ਼ ਐਜੂਕੇਸ਼ਨ ਕਲਾਨੌਰ ਦਾ ਬੀ.ਐੱਡ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।