ਫ਼ਤਹਿਗੜ੍ਹ ਚੂੜੀਆਂ, 30 ਅਗਸਤ (ਐੱਮ.ਐੱਸ. ਫੁੱਲ)-ਡੀ.ਡੀ.ਆਈ. ਸਕੂਲ ਪਿੰਡ ਪਿੰਡੀ ਵਿਖੇ ਸਕੂਲ ਦੇ ਐੱਮ.ਡੀ. ਸ: ਇੰਦਰਜੀਤ ਸਿੰਘ ਭਾਟੀਆ ਸਕੂਲ ਦੇ ਅਕੈਡਮਿਕ ਡਾਇਰੈਕਟਰ, ਪਿ੍ੰਸੀਪਲ ਸਤਿੰਦਰ ਕੌਰ ਮਰਵਾਹਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਤਹਿਗੜ੍ਹ ਚੂੜੀਆਂ ਵਲੋਂ ਨੈਤਿਕ ਅਤੇ ਧਾਰਮਿਕ ਪ੍ਰੀਖਿਆ ਸਕੂਲ ਦੇ ਵਿਦਿਆਰਥੀਆਂ ਦਾ ਇਮਤਿਹਾਨ ਲਿਆ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਤਹਿਗੜ੍ਹ ਚੂੜੀਆਂ ਦੇ ਇੰਜੀਨੀਅਰ ਹਰਭਜਨ ਸਿੰਘ, ਐੱਸ.ਡੀ.ਓ. ਸੁਖਦੇਵ ਸਿੰਘ ਡਾਕਟਰ ਗੁਰਸ਼ਰਨ ਸਿੰਘ, ਬਲਦੇਵ ਸਿੰਘ ਠੱਠਾ, ਪਿ੍ੰਸੀਪਲ ਸਤਨਾਮ ਸਿੰਘ, ਸੁੱਖਜੀਤ ਕੌਰ ਆਦਿ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਵਲੋਂ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ ਹੈ | ਇਸ ਪ੍ਰੀਖਿਆ ਵਿਚ ਡੀ.ਡੀ. ਆਈ. ਸਕੂਲ, ਹੈਾਬਰਨ ਵਰਲਡ ਸਕੂਲ ਦੇ ਬੱਚਿਆਂ ਨੇ ਇਹ ਧਾਰਮਿਕ ਪ੍ਰੀਖਿਆ ਦਿੱਤੀ | ਉਨ੍ਹਾਂ ਦੱਸਿਆ ਕਿ ਅੱਜ ਇਸੇ ਤਰ੍ਹਾਂ ਕਰੀਬ 6 ਸਕੂਲਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ ਹੈ | ਸਾਰੇ ਸੈਂਟਰਾਂ ਵਿਚ 1000 ਤੋਂ ਉਪਰ ਬੱਚਿਆਂ ਨੇ ਧਾਰਮਿਕ ਪ੍ਰੀਖਿਆ ਦਿੱਤੀ ਹੈ, ਜਿਸ ਦਾ ਕੁਝ ਦਿਨਾਂ ਬਾਅਦ ਰਿਜ਼ਲਟ ਆਉਣ 'ਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸਤਿੰਦਰ ਕੌਰ ਮਰਵਾਹਾ, ਐੱਮ.ਡੀ. ਇੰਦਰਜੀਤ ਸਿੰਘ ਭਾਟੀਆ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਤਹਿਗੜ੍ਹ ਚੂੜੀਆਂ ਦੇ ਪਤਵੰਤੇ ਸੱਜਣਾਂ ਦਾ ਇਸ ਸਕੂਲ ਵਿਚ ਧਾਰਕਿਮ ਪ੍ਰੀਖਿਆ ਲੈਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ |