12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੱਤਿਆ ਕਿਰਨ ਸੰਸਥਾ ਵਲੋਂ ਸੰਸਥਾ ਦੇ 22ਵੇਂ ਸਥਾਪਨਾ ਦਿਵਸ 'ਤੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 31-08-2025
ਪਠਾਨਕੋਟ, 30 ਅਗਸਤ (ਸੰਧੂ)-ਸੱਤਿਆ ਕਿਰਨ ਸੰਸਥਾ ਵਲੋਂ ਸੰਸਥਾ ਦੇ 22ਵੇਂ ਸਥਾਪਨਾ ਦਿਵਸ ਸਮਾਗਮ ਦਾ ਆਯੋਜਨ ਸਥਾਨਿਕ ਹੋਟਲ ਵਿਚ ਪ੍ਰਧਾਨ ਕਿਰਨ ਕਪੂਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਸ ਸਮਾਗਮ ਵਿਚ ਸਰਪ੍ਰਸਤ ਰੀਟਾ ਗੁਪਤਾ ਅਤੇ ਚੇਅਰਪਰਸਨ ਰਾਣੀ ਮਹਾਜਨ ਮੌਜੂਦ ਸਨ, ਜਦੋਂ ਕਿ ਸੰਸਥਾ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸੰਸਥਾ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਰਜਨੀ ਮਹਾਜਨ ਅਤੇ ਡਾ: ਸੁਨੀਤਾ ਨੇ ਸੰਸਥਾ ਦੇ ਕੰਮਾਂ ਬਾਰੇ ਦੱਸਿਆ ਅਤੇ ਪ੍ਰਧਾਨ ਕਿਰਨ ਕਪੂਰ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਧਾਨ ਕਿਰਨ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਸੰਸਥਾ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਣ ਦੇ ਉਦੇਸ਼ ਨਾਲ ਬਣਾਈ ਗਈ ਸੀ | 21 ਸਾਲ ਹੋ ਗਏ ਹਨ ਜਦੋਂ ਉਹ ਇਸ ਵਿਚ ਸਫਲਤਾ ਪੂਰਵਕ ਅੱਗੇ ਵੱਧ ਰਹੇ ਹਨ ਅਤੇ ਇਸ ਵਾਰ ਮੈਂਬਰ ਇਕੱਠੇ 22ਵਾਂ ਸਥਾਪਨਾ ਦਿਵਸ ਮਨਾ ਰਹੇ ਹਨ | ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਕੰਮ ਕਰਨਾ ਹੈ | ਇਸ ਮੌਕੇ ਰੀਟਾ ਗੁਪਤਾ ਅਤੇ ਰਾਣੀ ਮਹਾਜਨ ਨੇ ਕਿਹਾ ਕਿ ਉਕਤ ਸੰਸਥਾ ਦਾ ਪੌਦਾ ਜੋ ਕਿ 21 ਸਾਲ ਪਹਿਲਾਂ ਕਿਰਨ ਕਪੂਰ ਦੀ ਅਗਵਾਈ ਹੇਠ ਮੈਂਬਰਾਂ ਦੁਆਰਾ ਲਗਾਇਆ ਗਿਆ ਸੀ, ਅੱਜ ਇਕ ਦਰੱਖਤ ਵਾਂਗ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਸਮਾਜ ਨੂੰ ਮਦਦ ਪ੍ਰਦਾਨ ਕਰ ਰਿਹਾ ਹੈ | ਇਸ ਮੌਕੇ ਸੰਸਥਾ ਵਲੋਂ ਸਥਾਪਨਾ ਦਿਵਸ 'ਤੇ ਕੇਕ ਕੱਟ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਰਜਨੀ ਮਹਾਜਨ, ਮੀਤ ਪ੍ਰਧਾਨ ਡਾ: ਸੁਨੀਤਾ, ਸਤੀਸ਼ ਮਹਾਜਨ, ਜਸਪ੍ਰੀਤ ਕੌਰ, ਸਨੇਹ ਪਦਮ, ਰੰਜਨਾ ਮਹਾਜਨ, ਕਾਮਿਨੀ ਪਠਾਨੀਆ, ਨੀਲਮ, ਦੀਪਤੀ ਮਹਾਜਨ, ਮਨਜੀਤ ਮੱਲ, ਰੇਣੂ ਪਠਾਨੀਆ, ਵੀਰਤਾ ਦੱਤਾ, ਸ਼ਰੂਤੀ, ਮੀਨਾਕਸ਼ੀ, ਤਰੁਣਾ, ਮੀਨਾ, ਨੀਸ਼ੂ ਗੁਪਤਾ, ਸਵਾਤੀ ਗੁਪਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਨਿਆਰੇ ਦੇ ਕੋਲੋਂ ਫਿਰੌਤੀ ਮੰਗਣ ਦੇ ਦੋਸ਼ ਵਿਚ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਸੀ.ਬੀ.ਐੱਸ.ਈ. ਕਲੱਸਟਰ ਐਥਲੈਟਿਕ ਮੀਟ 2025 ਦੀ ਮੇਜ਼ਬਾਨੀ ਕਰੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।