29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਜ਼ਿਲ੍ਹਾ ਹੋਲਸੇਲ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਨੇ ਨਵ-ਨਿਯੁਕਤ ਸਿਵਲ ਸਰਜਨ ਦਾ ਕੀਤਾ ਸਵਾਗਤ

ਅਜੀਤ ਡੈਸਕ 20-09-2025
ਪਠਾਨਕੋਟ, 19 ਸਤੰਬਰ (ਸੰਧੂ)-ਜ਼ਿਲ੍ਹਾ ਹੋਲਸੇਲ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਪਠਾਨਕੋਟ ਦੇ ਵਫ਼ਦ ਨੇ ਪ੍ਰਧਾਨ ਅਜੇ ਸੂਦ ਦੇ ਨਿਰਦੇਸ਼ਾਂ ਹੇਠ ਪਠਾਨਕੋਟ ਦੇ ਨਵ-ਨਿਯੁਕਤ ਸਿਵਲ ਸਰਜਨ ਡਾ: ਸੁਨੀਤਾ ਸ਼ਰਮਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ | ਇਸ ਮੌਕੇ ਜਨਰਲ ਸਕੱਤਰ ਦੀਪੇਂਦਰ ਸਿੰਘ ਅਰੋੜਾ, ਖ਼ਜ਼ਾਨਚੀ ਰਜਨੀਸ਼ ਮਹਾਜਨ, ਉਪ-ਪ੍ਰਧਾਨ ਜੀਵਨ ਸ਼ਰਮਾ ਤੇ ਅਮਿਤ ਕੁੰਦਰਾ, ਸੰਯੁਕਤ ਸਕੱਤਰ ਸ਼ੁਭਮ ਗੁਲ੍ਹਾਟੀ ਅਤੇ ਕੈਬਨਿਟ ਮੈਂਬਰ ਲੋਹਿਤ ਵਿਜ ਨੇ ਸਿਵਲ ਸਰਜਨ ਦਾ ਸਵਾਗਤ ਕੀਤਾ ਤੇ ਪਠਾਨਕੋਟ 'ਚ ਵਪਾਰ ਤੇ ਸਮਾਜ ਦੇ ਹਿਤ 'ਚ ਐਸੋਸੀਏਸ਼ਨ ਦੇ ਕੰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਨਵ-ਨਿਯੁਕਤ ਸਿਵਲ ਸਰਜਨ ਡਾ: ਸੁਨੀਤਾ ਸ਼ਰਮਾ ਨੇ ਸਾਰੇ ਜ਼ਿਲ੍ਹਾ ਹੋਲਸੇਲ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਜ਼ਿਲ੍ਹੇ 'ਚ ਸਿਹਤ ਖੇਤਰ ਨੂੰ ਬਿਹਤਰ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਪ੍ਰਗਟ ਕੀਤੀ |
ਪਿਛਲੀ ਖ਼ਬਰ ਏ.ਐਂਡ.ਐਮ. ਸਕੂਲ ਪਠਾਨਕੋਟ ਦੀ ਜਯੰਤਿਕਾ ਨੇ ਅੰਡਰ-17 ਵਰਗ 'ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਸਕੂਲੀ ਬੱਚਿਆਂ ਨੂੰ ਪੜ੍ਹਾਈ ਸਮੱਗਰੀ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਪੜੇ ਤੇ ਭੋਜਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।